ਆਸਟਰੇਲੀਆ ‘ਚ ਪੰਜਾਬੀ ਨੌਜਵਾਨ ਨੇ ਸਵਿਕਾਰ ਕੀਤਾ ਦੋਸ਼, ਸਾਲ ਪਹਿਲਾਂ ਕੀਤਾ ਸੀ ਸਾਬਕਾ ਪ੍ਰੇਮਿਕਾ ਦਾ ਕ/ਤ/ਲ

Rajneet Kaur
2 Min Read

ਨਿਊਜ਼ ਡੈਸਕ: ਆਸਟਰੇਲੀਆ ਤੋਂ ਇਕ ਖਬਰ ਸਾਹਮਣੇ ਆਈ ਹੈ।ਜਿਥੇ ਪੰਜਾਬੀ ਨੌਜਵਾਨ ਨੇ 21 ਸਾਲਾ ਕੁੜੀ ਦਾ ਕਤਲ ਕੀਤਾ ਸੀ।ਹੁਣ ਤਾਰਿਕਜੌਤ ਸਿੰਘ ਨੇ ਸਾਲ ਬਾਅਦ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਸਵਿਕਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਨੌਜਵਾਨ ਤਾਰਿਕਜੋਤ ਸਿੰਘ ਨੇ 21 ਸਾਲਾ ਕੁੜੀ ਦੇ ਕਤਲ ਦਾ ਦੋਸ਼ ਸਵਿਕਾਰ ਕਰ ਲਿਆ ਹੈ। 21 ਸਾਲਾ ਜੈਸਮੀਨ ਕੌਰ  ਨਰਸਿੰਗ ਦੀ ਵਿਦਿਆਰਥਣ ਸੀ।  ਜਿਸਦੀ ਲਾਸ਼ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਮਿਲੀ ਸੀ। ਇਸ ਮਾਮਲੇ ‘ਚ ਤਾਰਿਕਜੋਤ ‘ਤੇ ਮੁਕਦਮਾ ਚਲ ਰਿਹਾ ਸੀ ।  ਮਾਰਚ 2021 ਵਿੱਚ ਤਾਰਕਿਜੋਤ ‘ਤੇ ਸਾਬਕਾ ਪ੍ਰੇਮਿਕਾ ਦੀ ਲਾਸ਼ ਨੂੰ ਕਬਰ ‘ਚ ਸੁਟਣ ਤੋਂ ਪਹਿਲਾਂ ਅਗਵਾ ਅਤੇ ਕਤਲ ਕਰਨ ਦੇ ਦੋਸ਼ ਲੱਗੇ ਸਨ।

ਜੈਸਮੀਨ ਦੀ ਲਾਸ਼ ਕੁਝ ਦਿਨਾ ਬਾਅਦ ਬਰਾਮਦ ਹੋਈ ਸੀ। ਉਸਨੂੰ ਆਖਰੀ ਵਾਰ ਕੰਮ ਵਾਲੀ ਜਗਾ ‘ਤੇ ਦੇਖਿਆ ਗਿਆ ਸੀ।ਉਸਤੋਂ 400 ਕਿਲੋਮੀਟਰ ਦੀ ਦੂਰੀ ਤੋਂ ਜੈਸਮੀਨ ਦੀ ਲਾਸ਼ ਲੱਭੀ ਗਈ ਸੀ।ਪਿਛਲੇ ਸਾਲ ਹੋਈ ਸੁਣਵਾਈ ‘ਚ ਤਾਰਿਕਜੋਤ ਨੇ ਦੋਸ਼ ਕਬੂਲ ਨਹੀਂ ਕੀਤਾ ਸੀ ਪਰ ਹੁਣ ਅਦਾਲਤ ‘ਚ ਉਸਨੇ ਆਪਣੀ ਪਟੀਸ਼ਨ ਨੂੰ ਦੋਸ਼ ‘ਚ ਬਦਲ ਦਿਤਾ ਹੈ।

ਦਸ ਦਈਏ ਭਾਰਤੀ ਮੂਲ ਦੀ ਜਸਮੀਨ ਕੌਰ ਐਡੀਲੇਡ ਵਿੱਚ ਆਪਣੀ ਮਾਸੀ ਅਤੇ ਚਾਚੇ ਨਾਲ ਰਹਿ ਰਹੀ ਸੀ ਅਤੇ ਨਰਸ ਬਣਨ ਦੇ ਅਧਿਐਨ ਦੌਰਾਨ ਇਕ ਬਜ਼ੁਰਗ ਦੇਖਭਾਲ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ।ਜੈਸਮੀਨ ਦੀ ਰਿਸ਼ਤੇਦਾਰ ਨੇ ਕਿਹਾ ਕਿ ਭਾਂਵੇ ਹੁਣ ਅਸੀ ਜੈਸਮੀਨ ਨੂੰ ਵਾਪਿਸ ਨਹੀਂ ਲਿਆ ਸਕਦੇ ਪਰ ਉਹ ਅਦਾਲਤ ਦੀ ਕਾਰਵਾਈ ਤੋਂ ਖੁਸ਼ ਹਨ।ਪਰਿਵਾਰਕ ਮੈਂਬਰਾਂ ਨੇ ਜੈਸਮੀਨ ਦੇ ਲਾਪਤਾ ਹੋਣ ਦੀ ਵੀ ਸੂਚਨਾ ਦਿਤੀ ਗਈ ਸੀ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਸੀ ਕਿ ਜੈਸਮੀਨ ਕੰਮ ‘ਤੇ ਕਿਉਂ ਨਹੀਂ ਆਈ।ਜਿਸ ਤੋਂ ਬਾਅਦ ਜੈਸਮੀਨ ਦੀ ਭਾਲ ਸ਼ੂਰੂ ਕਰ ਦਿਤੀ ਗਈ ਸੀ।ਪੁਲਿਸ ਨੂੰ ਫਿਰ ਜੈਸਮੀਨ ਦੀ ਲਾਸ਼ ਬਰਾਮਦ ਹੋਈ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment