ਸਿੰਗਾਪੁਰ ’ਚ ਹਜ਼ਾਰਾਂ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤੀ ਮੂਲ ਦੀ ਔਰਤ ਨੂੰ ਹੋਈ ਸਜ਼ਾ

TeamGlobalPunjab
1 Min Read

ਸਿੰਗਾਪੁਰ : ਸਿੰਗਾਪੁਰ ’ਚ ਭਾਰਤੀ ਮੂਲ ਦੀ 55 ਸਾਲਾ ਇੱਕ ਔਰਤ ਨੂੰ 20 ਹਫ਼ਤੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਮਹਿਲਾ ਨੇ ਭਾਰਤ ਅਤੇ ਦੁਬਈ ਦੇ ‘ਟੂਰ ਪੈਕੇਜ’ ਦੇ ਨਾਮ ’ਤੇ 8 ਲੋਕਾਂ ਨਾਲ 35 ਹਜ਼ਾਰ ਤੋਂ ਵੱਧ ਡਾਲਰ ਦੀ ਠੱਗੀ ਮਾਰੀ ਹੈ।

ਬਗੈਰ ਲਾਇਸੰਸ ਦੇ ਟਰੈਵਲ ਏਜੰਟ ਵਜੋਂ ਕੰਮ ਕਰ ਰਹੀ ਐਸ ਲੀਲਾਵਦੀ ਨੇ ਭਾਰਤ ਅਤੇ ਦੁਬਈ ਦੀ ਯਾਤਰਾ ਕਰਵਾਉਣ ਦੇ ਨਾਮ ’ਤੇ ਘੱਟ ਤੋਂ ਘੱਟ 8 ਲੋਕਾਂ ਕੋਲੋਂ ਪੈਸੇ ਠੱਗ ਲਏ। ਇਸ ਸਾਲ ਦੇ ਸ਼ੁਰੂ ਵਿੱਚ ਅਪਰਾਧਿਕ ਤੌਰ ’ਤੇ ਧੋਖਾ ਦੇਣ ਅਤੇ ਸਿੰਗਾਪੁਰ ਸੈਰ-ਸਪਾਟਾ ਬੋਰਡ ਦੇ ਲਾਇਸੰਸ ਦੇ ਬਗੈਰ ਇੱਕ ਟਰੈਵਲ ਏਜੰਟ ਦੇ ਰੂਪ ਵਿੱਚ ਕੰਮ ਕਰਨ ਦੇ ਦੋ ਮਾਮਲਿਆਂ ਵਿੱਚ ਲੀਲਾਵਦੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਲੀਲਾਵਦੀ ਨੂੰ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ 20 ਹਫ਼ਤੇ ਕੈਦ ਦੀ ਸਜ਼ਾ ਸੁਣਾਈ ਗਈ ਹੈ, ਪਰ ਅਜੇ ਉਸ ਵਿਰੁੱਧ ਕਈ ਹੋਰ ਮਾਮਲਿਆਂ ’ਤੇ ਸੁਣਵਾਈ ਚੱਲ ਰਹੀ ਹੈ। ਜਿਨ੍ਹਾਂ ‘ਚ ਔਰਤ ਨੂੰ 2 ਸਾਲ ਤੋਂ ਵੱਧ ਸਮੇਂ ਦੀ ਕੈਦ ਜਾਂ 10 ਹਜ਼ਾਰ ਸਿੰਗਾਪੁਰੀ ਡਾਲਰ ਜਾਂ ਦੋਵੇਂ ਹੋ ਸਕਦੇ ਹਨ।

Share This Article
Leave a Comment