ਨਿਊਜ਼ ਡੈਸਕ: ਮੈਲਬੋਰਨ-ਦਿੱਲੀ ਫਲਾਈਟ ‘ਚ ਭਾਰਤੀ ਮੂਲ ਦੀ ਧੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਦੀ ਉਮਰ ਸਿਰਫ਼ 24 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਇਕ ਸਾਲ ‘ਚ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆ ਰਹੀ ਸੀ ਪਰ ਆਪਣੇ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਤੋਂ ਚਲੀ ਗਈ।
ਮਨਪ੍ਰੀਤ ਕੌਰ ਨੇ 20 ਜੂਨ ਨੂੰ ਕੈਂਟਾਸ ਦੀ ਫਲਾਈਟ ‘ਚ ਸਵਾਰ ਹੋ ਕੇ ਦਿੱਲੀ ਜਾਣਾ ਸੀ। ਰਿਪੋਰਟਾਂ ਦੇ ਅਨੁਸਾਰ, ਜਦੋਂ ਉਹ ਜਹਾਜ਼ ਵਿੱਚ ਆਪਣੀ ਸੀਟਬੈਲਟ ਬੰਨ੍ਹ ਰਹੀ ਸੀ ਤਾਂ ਉਸਦਾ ਸਾਹ ਰੁਕ ਗਿਆ। ਉਸ ਦੇ ਦੋਸਤਾਂ ਨੇ ਆਸਟ੍ਰੇਲੀਅਨ ਮੀਡੀਆ ਨੂੰ ਦੱਸਿਆ ਕਿ 24 ਸਾਲਾ ਮਨਪ੍ਰੀਤ ਹਵਾਈ ਅੱਡੇ ‘ਤੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਠੀਕ ਮਹਿਸੂਸ ਕਰ ਰਹੀ ਸੀ। ਇਸ ਦੇ ਬਾਵਜੂਦ ਉਹ ਫਲਾਈਟ ‘ਚ ਸਵਾਰ ਹੋ ਗਈ ਪਰ ਸੀਟਬੈਲਟ ਬੰਨ੍ਹਦੇ ਸਮੇਂ ਉਹ ਫਰਸ਼ ‘ਤੇ ਡਿੱਗ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾ ਜਹਾਜ਼ ਮੈਲਬੌਰਨ ਏਅਰਪੋਰਟ ਦੇ ਬੋਰਡਿੰਗ ਗੇਟ ‘ਤੇ ਖੜ੍ਹਾ ਸੀ। ਇਸ ਕਾਰਨ ਕੈਬਿਨ ਕਰੂ ਅਤੇ ਐਮਰਜੈਂਸੀ ਕਰਮਚਾਰੀ ਤੁਰੰਤ ਉਸ ਕੋਲ ਪਹੁੰਚੇ ਪਰ ਉਹ ਉਸ ਨੂੰ ਬਚਾ ਨਹੀਂ ਸਕੇ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਨਪ੍ਰੀਤ ਟੀਬੀ ਤੋਂ ਪੀੜਤ ਸੀ। ਮਨਪ੍ਰੀਤ ਸ਼ੈੱਫ ਬਣਨ ਦੀ ਪੜ੍ਹਾਈ ਕਰ ਰਹੀ ਸੀ ਅਤੇ ਆਸਟ੍ਰੇਲੀਆ ਪੋਸਟ ਲਈ ਕੰਮ ਕਰ ਰਹੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।