ਅਮਰੀਕਾ ’ਚ H-4 ਵੀਜ਼ਾ ਧਾਰਕਾਂ ਨੂੰ ਜਲਦ ਮਿਲ ਸਕਦਾ ਹੈ ਕੰਮ ਕਰਨ ਦਾ ਅਧਿਕਾਰ

TeamGlobalPunjab
2 Min Read

ਵਾਸ਼ਿੰਗਟਨ: ਦੋ ਅਮਰੀਕੀ ਸੰਸਦ ਮੈਂਬਰਾਂ ਵਲੋਂ ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਕੰਮ ਕਰਨ ਦਾ ਅਧਿਕਾਰ ਦੇਣ ਸਬੰਧੀ ਇੱਕ ਬਿੱਲ ਪ੍ਰਤੀਨਿਧੀ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਕਿ ਇਸ ਨਾਲ ਭਾਰਤੀਆਂ ਸਣੇ ਹਜ਼ਾਰਾਂ ਵਿਦੇਸ਼ੀਆਂ ਦੇ ਜੀਵਨਸਾਥੀਆਂ ਨੂੰ ਲਾਭ ਮਿਲੇਗਾ।

ਅਮਰੀਕਾ ਵਿੱਚ ਐਚ-1ਬੀ, ਐਚ-2ਏ, ਐਚ-2ਬੀ ਅਤੇ ਐਚ-3 ਵੀਜ਼ਾਧਾਰਕਾਂ ’ਤੇ ਨਿਰਭਰ ਉਨ੍ਹਾਂ ਦੇ ਜੀਵਨਸਾਥੀਆਂ ਅਤੇ ਬੱਚਿਆਂ ਨੂੰ ਐਚ-4 ਵੀਜ਼ਾ ਦਿੱਤਾ ਜਾਂਦਾ ਹੈ। ਮੌਜੂਦਾ ਨਿਯਮ ਤਹਿਤ ਐਚ-4 ਵੀਜ਼ਾ ਧਾਰਕਾਂ ਦੀਆਂ ਸਿਰਫ਼ ਕੁਝ ਸ਼੍ਰੇਣੀਆਂ ਹੀ ਰੋਜ਼ਗਾਰ ਅਥਾਰਟੀ ਦਸਤਾਵੇਜ਼ ਲਈ ਅਪਲਾਈ ਕਰ ਸਕਦੀਆਂ ਹਨ।

ਅਮਰੀਕੀ ਕਾਂਗਰਸ ਦੀ ਮਹਿਲਾ ਸੰਸਦ ਮੈਂਬਰਾਂ ਕੋਰਲਿਨ ਬੋਰਡੋਕਸ (Carolyn Bourdeaux) ਤੇ ਮਾਰਿਆ ਅਲਵਿਰਾ ਸਾਲਾਜ਼ਾਰ ਨੇ ਹਾਊਸ ਆਫ਼ ਰਿਪ੍ਰੇਜ਼ੈਂਟੇਟਿਵਸ ਵਿੱਚ ਐੱਚ-4 ਵਰਕ ਆਥਰਾਈਜ਼ੇਸ਼ਨ ਐਕਟ ਪੇਸ਼ ਕੀਤਾ, ਜੋ ਮੌਜੂਦਾ ਕਾਨੂੰਨ ਨੂੰ ਬਦਲਣ ਅਤੇ ਐਚ-1ਬੀ ਵੀਜ਼ਾ ਰੱਖਣ ਵਾਲੇ ਪ੍ਰਵਾਸੀਆਂ ਦੇ ਜੀਵਨ ਸਾਥੀਆਂ ਨੂੰ ਐਚ-4 ਵੀਜ਼ਾ ਪ੍ਰਾਪਤ ਕਰਨ ਦੇ ਨਾਲ ਹੀ ਅਮਰੀਕਾ ਵਿੱਚ ਕੰਮ ਕਰਨ ਦਾ ਆਟੋਮੈਟਿਕ ਅਧਿਕਾਰ ਦਿੰਦਾ ਹੈ। ਇਹ ਬਿਲ ਐਚ-4 ਵੀਜ਼ਾ ਧਾਰਕਾਂ ਲਈ ਇੰਪਲਾਈਮੈਂਟ ਐਥਰਾਈਜ਼ੇਸ਼ਨ ਡੈਕਿਊਮੈਂਟ ਫਾਰਮ ਆਈ 765 ਦੇ ਤਹਿਤ ਬਿਨੈ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗਾ।

ਬਿਲ ਪੇਸ਼ ਕਰਨ ਵਾਲੀਆਂ ਅਮਰੀਕੀ ਮਹਿਲਾ ਸੰਸਦ ਮੈਂਬਰਾਂ ਨੇ ਕਿਹਾ ਅਮਰੀਕਾ ਵਿੱਚ ਬਹੁਤ ਸਾਰੇ ਕਾਰੋਬਾਰੀ ਕਾਮਿਆਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਨਵਾਂ ਬਿਲ ਕਿਰਤੀਆਂ ਦੀ ਕਮੀ ਵੀ ਪੂਰੀ ਕਰੇਗਾ।ਇਸ ਨਾਲ ਰੋਜ਼ਗਾਰ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ ਅਤੇ ਪ੍ਰਵਾਸੀ ਪਰਿਵਾਰਾਂ ਦਾ ਜੀਵਨ ਸੌਖਾ ਹੋ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment