ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਯੂਕੇ ਦੀ ਗ੍ਰਹਿ ਸਕੱਤਰ ਨਿਯੁਕਤ

Rajneet Kaur
1 Min Read

ਨਿਊਜ਼ ਡੈਸਕ:ਭਾਰਤੀ ਮੂਲ ਦੇ ਰਿਸ਼ੀ ਸੁਨਕ ਭਾਵੇਂ ਹੀ ਬਰਤਾਨੀਆ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਹਾਰ ਗਏ ਹੋਣ ਪਰ ਉਥੋਂ ਦੀ ਸਿਆਸਤ ਵਿੱਚ ਭਾਰਤੀ ਲੋਕਾਂ ਦਾ ਜਲਵਾ ਬਰਕਰਾਰ ਹੈ।

ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤੀ ਗਈ ਲਿਜ਼ ਟਰਸ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦੇ ਉੱਚ ਅਹੁਦਿਆਂ ‘ਤੇ ਨਿਯੁਕਤੀ ਦਾ ਐਲਾਨ ਕੀਤਾ।ਇਸ ਵਿਚ ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਦਾ ਅਹੁਦਾ ਭਾਰਤੀ ਮੂਲ ਦੀ ਦੱਖਣ-ਪੂਰਬੀ ਇੰਗਲੈਂਡ ਦੇ ਫੇਅਰਹੈਮ ਤੋਂ ਕੰਜ਼ਰਵੇਟਿਵ ਪਾਰਟੀ ਦੀ  ਨੇਤਾ ਸੁਏਲਾ ਬ੍ਰੇਵਰਮੈਨ ਨੂੰ ਸੌਂਪਿਆ ਹੈ।

42 ਸਾਲਾ ਸੁਏਲਾ ਆਪਣੀ ਭਾਰਤੀ ਮੂਲ ਦੀ ਸਹਿਯੋਗੀ ਪ੍ਰੀਤੀ ਪਟੇਲ ਦੀ ਥਾਂ ਲਵੇਗੀ। ਸੁਏਲਾ ਅਜੇ ਵੀ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਟਾਰਨੀ ਜਨਰਲ ਵਜੋਂ ਸੇਵਾ ਨਿਭਾ ਰਹੀ ਸੀ।

ਸੁਏਲਾ ਬ੍ਰੇਵਰਮੈਨ ਗੋਆ ਅਤੇ ਤਾਮਿਲ ਵਿਰਾਸਤ ਨਾਲ ਸਬੰਧਿਤ ਹੈ। ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਨੂੰ ਲਿਜ਼ ਟਰਸ ਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਇਨਾਮ ਦਿੱਤਾ ਗਿਆ ਹੈ। 

- Advertisement -
Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment