ਭਾਰਤ ਦੌਰੇ ਤੋਂ ਪਹਿਲਾਂ ਡੋਨਾਲਡ ਟਰੰਪ ਬਣਿਆ ‘ਬਾਹੂਬਲੀ’!

TeamGlobalPunjab
2 Min Read

ਨਿਊਜ਼ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ ‘ਤੇ ਆ ਰਹੇ ਹਨ ਇਸ ਤੋਂ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਕੇ ਘੁੰਮ ਰਹੀ ਹੈ। ਦਰਅਸਲ ਇਸ ਵੀਡੀਓ ਨੂੰ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਸ਼ੇਅਰ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਟਵੀਟ ‘ਚ ਕਿਹਾ ‘ਮੈਂ ਭਾਰਤ ‘ਚ ਆਪਣੇ ਦੋਸ਼ਤਾਂ ਦੇ ਨਾਲ ਮਿਲਣ ਲਈ ਬਹੁਤ ਉਤਸ਼ੁਕ ਹਾਂ’!

ਇਸ ਵੀਡੀਓ ‘ਚ’ ਬਾਹੂਬਲੀ ਫਿਲਮ ਦਾ ਗਾਣਾ ‘ਜੀਓ ਰੇ ਬਾਹੂਬਲੀ ‘ ਬੈਕਗ੍ਰਾਉਂਡ’ ‘ਚ ਚੱਲ ਰਿਹਾ ਹੈ। ਜਿਸ ‘ਚ ਡੋਨਾਲਡ ਟਰੰਪ ਦੀ ਪਤਨੀ (ਫਸਟ ਲੇਡੀ) ਮੇਲਾਨੀਆ ਟਰੰਪ ਦਿਖਾਈ ਦੇ ਰਹੀ ਹੈ। ਵੀਡੀਓ  ‘ਚ ਕੁਝ ਸੈਕਿੰਡ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਵੀ ਦਿਖਾਇਆ ਗਿਆ ਹੈ।

ਇਸ ਦੇ ਨਾਲ ਹੀ ਵੀਡੀਓ ‘ਚ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇੱਕ ਸੂਰਬੀਰ ਯੋਧੇ ਦੇ ਰੂਪ ‘ਚ ਦਿਖਾਇਆ ਗਿਆ ਹੈ। ਜਿਸ ‘ਚ ਟਰੰਪ ਨੂੰ ਰਥਾਂ, ਘੋੜਿਆਂ ‘ਤੇ ਸਵਾਰ ਹੋ ਕੇ ਤਲਵਾਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਤੇ ਉਨ੍ਹਾਂ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਵੀ ਵੀਡੀਓ ‘ਚ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 24 ਫਰਵਰੀ ਤੋਂ ਦੋ ਦਿਨਾਂ ਲਈ ਭਾਰਤ ਦੇ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਲਗਭਗ ਤਿੰਨ ਘੰਟੇ ਦੇ ਪ੍ਰੋਗਰਾਮ ਲਈ ਅਹਿਮਦਾਬਾਦ ਜਾਣਗੇ। ਟਰੰਪ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਟਰੰਪ ਤੇ ਉਨ੍ਹਾਂ ਦੇ ਬੇਟਾ ਡੋਨਾਲਡ ਟਰੰਪ ਜੂਨੀਅਰ ਵੀ ਭਾਰਤ ਦੌਰੇ ‘ਤੇ ਆ ਰਹੇ ਹਨ।

Share this Article
Leave a comment