ਸਿੰਗਾਪੁਰ ‘ਚ ਭਾਰਤੀ ਮੂਲ ਦੀ ਨਰਸ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ

TeamGlobalPunjab
1 Min Read

ਸਿੰਗਾਪੁਰ: ਸਿੰਗਾਪੁਰ ਵਿੱਚ ਕੋਰੋਨਾ ਮਹਾਮਾਰੀ ਦੇ ਦੌਰਾਨ ਫਰੰਟਲਾਈਨ ਵਾਰਿਅਰ ਵਜੋਂ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਨਰਸ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਕਲਾ ਨਾਰਾਇਣਸਾਮੀ ਉਨ੍ਹਾਂ ਪੰਜ ਨਰਸਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਇਨਾਮ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਇਸ ਵਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਨੂੰ ਸਿੰਗਾਪੁਰ ਦੇ ਰਾਸ਼ਟਰਪਤੀ ਹਲੀਮ ਯਾਕੂਬ ਵੱਲੋਂ ਦਸਤਖ਼ਤੀ ਪ੍ਰਮਾਣ ਪੱਤਰ , ਇੱਕ ਟਰਾਫੀ ਅਤੇ 10,000SGD (USD 7,228) ਦੀ ਰਾਸ਼ੀ ਦਿੱਤੀ ਗਈ ਹੈ।

ਨਾਰਾਇਣਸਾਮੀ ਵੁਡਲੈਂਡਸ ਹੈਲਥ ਕੈਂਪਸ ਵਿੱਚ ਨਰਸਿੰਗ ਦੀ ਉਪ ਨਿਦੇਸ਼ਕ ਹਨ, ਜਿਨ੍ਹਾਂ ਨੂੰ ਮਹਾਮਾਰੀ ਦੌਰਾਨ ਸੰਕਰਮਣ ਕੰਟਰੋਲ ਦੇ ਅਭਿਆਸ ਦੀ ਵਰਤੋ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ, ਜੋ ਉਨ੍ਹਾਂ ਨੇ 2003 ਦੇ ਗੰਭੀਰ SARS ਦੇ ਕਹਿਰ ਦੇ ਸਮੇਂ ਸਿੱਖੀ ਸੀ।

ਨਾਰਾਇਣਸਾਮੀ ਨੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਭਾਵੁਕ ਹੋਕੇ ਕਿਹਾ, ਉਹ ਅਗਲੀ ਪੀੜ੍ਹੀ ਦੀਆਂ ਨਰਸਾਂ ਨੂੰ ਤਿਆਰ ਕਰਨਗੀ।

Share this Article
Leave a comment