ਪ੍ਰੀਮੀਅਰ ਜੇਸਨ ਕੈਨੀ ਨੇ ਅਲਬਰਟਾ ਅਤੇ ਮੋਂਟਾਨਾ ਦਰਮਿਆਨ ਕੋਵਿਡ -19 ਟੀਕਾ ਭਾਈਵਾਲੀ ਦਾ ਕੀਤਾ ਐਲਾਨ

TeamGlobalPunjab
2 Min Read

ਐਡਮਿੰਟਨ : ਕੈਨੇਡੀਅਨ ਸੂਬੇ ਅਲਬਰਟਾ ਅਤੇ ਅਮਰੀਕੀ ਸੂਬਾ ਮੋਂਟਾਨਾ ਟਰੱਕ ਡਰਾਇਵਰਾਂ ਨੂੰ ਕੋਵਿਡ ਟੀਕੇ ਲਗਵਾਉਣ ਲਈ ਇੱਕ ਦੂਜੇ ਦੀ  ਸਹਾਇਤਾ ਕਰਨ ਲਈ ਸਹਿਮਤ ਹੋ ਗਏ ਹਨ।

ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਕੋਵਿਡ-19 ਟੀਕੇ ਦੀ ਭਾਈਵਾਲੀ ਦੇ ਵੇਰਵਿਆਂ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਵਪਾਰਕ ਟਰੱਕ ਡਰਾਈਵਰ ਜਿਨ੍ਹਾਂ ਨੂੰ ਅਮਰੀਕਾ ਵਿਚ ਮਾਲ ਲਿਜਾਣਾ ਪੈਂਦਾ ਹੈ, ਉਹ ਇਹ ਟੀਕਾ ਲਗਾਉਣ ਦੇ ਯੋਗ ਹੋ ਜਾਣਗੇ ।

ਕੈਨੀ ਨੇ ਕਿਹਾ, “ਅਸੀਂ ਮੋਂਟਾਨਾ ਦੀ ਸਰਕਾਰ ਨਾਲ ਟਰੱਕ ਡਰਾਈਵਰਾਂ ਨੂੰ ਟੀਕੇ ਲਗਾਉਣ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ, ਜਿਨ੍ਹਾਂ ਨੂੰ ਆਪਣੀ ਨੌਕਰੀ ਦੇ ਹਿੱਸੇ ਵਜੋਂ ਐਲਬਰਟਾ-ਮੋਂਟਾਨਾ ਬਾਰਡਰ ਪਾਰ ਕਰਨਾ ਪੈਂਦਾ ਹੈ।”

ਪ੍ਰੀਮੀਅਰ ਕੈਨੀ ਅਨੁਸਾਰ,  “ਟਰੱਕ ਡਰਾਈਵਰਾਂ ਨੇ ਮਹਾਂਮਾਰੀ ਦੌਰਾਨ ਸਪਲਾਈ ਲੜੀ ਨੂੰ ਖੁੱਲਾ ਰੱਖਣ ਅਤੇ ਐਲਬਰਟੈਨਜ਼ ਨੂੰ ਲੋੜੀਂਦੀਆਂ ਚੀਜ਼ਾਂ ਪਹੁੰਚਾਉਣ ਲਈ ਪੂਰੀ ਮਿਹਨਤ ਕੀਤੀ ਹੈ। ਇਸੇ ਲਈ ਅਲਬਰਟਾ ਇਨ੍ਹਾਂ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਹੋਰ ਉਪਰਾਲੇ ਕਰ ਰਿਹਾ ਹੈ। ”

- Advertisement -

10 ਮਈ ਤੋਂ, ਮੋਂਟਾਨਾ ਰਾਜ ਵਿਚ ਦਾਖਲ ਹੋਣ ਵਾਲੇ ਟਰੱਕ ਡਰਾਇਵਰਾਂ ਨੂੰ ਬਿਨਾਂ ਕਿਸੇ ਕੀਮਤ ਦੇ ਕਨਰਾਡ ਦੇ ਆਰਾਮ ਸਥਾਨ ‘ਤੇ ਟੀਕੇ ਮੁਹੱਈਆ ਕਰਵਾਏ ਜਾਣਗੇ । ਇਹ ਸੇਵਾ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ 23 ਮਈ ਤੱਕ ਉਪਲਬਧ ਰਹੇਗੀ।

ਕੈਨੀ ਨੇ ਕਿਹਾ ਕਿ ਪ੍ਰੋਗਰਾਮ ਦੇ ਤਹਿਤ ਲਗਭਗ 2 ਹਜ਼ਾਰ ਅਲਬਰਟਾ ਟਰੱਕ ਡਰਾਈਵਰ ਟੀਕੇ ਲਗਾਉਣ ਦੇ ਯੋਗ ਹਨ।

- Advertisement -

“ਟੀਕਾ ਲਗਾਉਣ ਨਾਲ ਅਸੀਂ ਉਨ੍ਹਾ ਟਰੱਕ ਡਰਾਈਵਰਾਂ ਨੂੰ ਕੋਵਿਡ -19 ਲਾਗ ਤੋਂ ਬਚਾ ਰਹੇ ਹਾਂ ਜੋ ਅਲਬਰਟਾ-ਮੋਂਟਾਨਾ ਬਾਰਡਰ ਪਾਰ ਕਰਦੇ ਹਨ ।ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਸਪਲਾਈ ਲੜੀ ਖੁੱਲੀ ਰਹੇ।”

ਟਰੱਕ ਡਰਾਈਵਰਾਂ ਨੂੰ ਟੀਕਾ ਲਗਾਉਣ ਦਾ ਇਹ ਉਪਰਾਲਾ 10 ਮਈ ਸੋਮਵਾਰ ਤੋਂ 23 ਮਈ ਤੱਕ ਜਾਰੀ ਰਹੇਗਾ।

Share this Article
Leave a comment