ਲੁਧਿਆਣਾ ਲੁੱਟਕਾਂਡ ‘ਤੇ ਵੱਡਾ ਖੁਲਾਸਾ, ਕੰਪਨੀ ਦੇ ਮੁਲਾਜ਼ਮ ਨੇ ਡਾਕੂ ਹਸੀਨਾ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਅੰਜਾਮ

Rajneet Kaur
2 Min Read

ਲੁਧਿਆਣਾ : ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ 5 ਕਰੋੜ ਦੀ ਨਕਦੀ ਬਰਾਮਦ ਹੋਈ ਹੈ।   ਵਾਰਦਾਤ ਨੂੰ ਅੰਜਾਮ ਸੀਐਮਸੀ ਕੰਪਨੀ ਦੇ ਮੁਲਾਜ਼ਮ ਮਨਿੰਦਰ ਸਿੰਘ ਮਨੀ ਨੇ ਆਪਣੀ ਮਹਿਲਾ ਸਾਥਣ ਮਨਦੀਪ ਕੌਰ ਨਾਲ ਮਿਲ ਕੇ ਦਿੱਤਾ ਸੀ। ਪਿਛਲੇ ਚਾਰ ਸਾਲ ਤੋਂ ਕੰਪਨੀ ਵਿਚ ਕੰਮ ਕਰ ਰਹੇ ਮਨਿੰਦਰ ਨੂੰ ਪੂਰੀ ਜਾਣਕਾਰੀ ਸੀ ਕਿ ਕੈਸ਼ ਕਿੱਥੇ ਪਿਆ ਹੁੰਦਾ ਹੈ।

ਇਸ ਘਟਨਾ ਵਿੱਚ ਕੁੱਲ 10 ਲੋਕ ਸ਼ਾਮਲ ਸਨ। ਹਾਲਾਂਕਿ ਇਸ ਦੀ ਮਾਸਟਰਮਾਈਂਡ ‘ਡਾਕੂ ਹਸੀਨਾ’ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਉਸ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਹੈ। ਇਸ ਲੁੱਟ ਵਿੱਚ ਮਨਦੀਪ ਕੌਰ ਦੇ ਨਾਲ ਉਸ ਦਾ ਪਤੀ ਅਤੇ ਭਰਾ ਵੀ ਸ਼ਾਮਿਲ ਸਨ। ਕੁਝ ਮਹੀਨਿਆਂ ਦੀ ਰੇਕੀ ਤੇ ਪੁਖਤਾ ਯੋਜਨਾ ਤੋਂ ਬਾਅਦ ਮਨਦੀਪ ਕੌਰ ਅਤੇ ਮਨਜਿੰਦਰ ਸਿੰਘ ਨੇ ਆਪਣੇ ਪੰਜ-ਪੰਜ ਸਾਥੀਆਂ ਨਾਲ ਮਿਲ ਕੇ ਰਾਜਗੁਰੂ ਨਗਰ ਸਥਿਤ ਕੰਪਨੀ ਦੇ ਦਫਤਰ ‘ਚ ਧਾਵਾ ਬੋਲਿਆ ਅਤੇ ਸੈਂਸਰ ਕੱਟਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ  ਦਿੱਤਾ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ  ਏਟੀਐਮ ਵਿੱਚ ਪੈਸੇ ਪਾਉਣ ਵਾਲੀ ਕੰਪਨੀ ਨੇ ਪਹਿਲਾਂ 7 ਕਰੋੜ ਰੁਪਏ ਲੁੱਟੇ ਜਾਣ ਦਾ ਦਾਅਵਾ ਕੀਤਾ ਸੀ ਪਰ ਬਾਅਦ ਵਿੱਚ ਦੱਸਿਆ ਕਿ 8.49 ਕਰੋੜ ਰੁਪਏ ਲੁੱਟੇ ਗਏ ਹਨ।ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਤਕਨੀਕੀ ਢੰਗ ਨਾਲ ਮਾਮਲੇ ਨੂੰ ਟਰੇਸ ਕੀਤਾ ਅਤੇ ਜੀਪੀਐਸ ਦੇ ਜ਼ਰੀਏ ਲੁਕੇਸ਼ਨ ਟਰੇਸ ਕਰਕੇ ਪੁਲਿਸ ਕੈਸ਼ ਵਾਲੀ ਵੈਨ ਤੱਕ ਪਹੁੰਚੀ । ਇਸ ਮਾਮਲੇ ਵਿੱਚ ਪੁਲਿਸ ਨੇ ਮਨਜਿੰਦਰ ਸਿੰਘ ਸਮੇਤ 5 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਮਨਦੀਪ ਕੌਰ ਉਸ ਦੇ ਪਤੀ ਅਤੇ ਬਾਕੀ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਨਦੀਪ ਕੌਰ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਲਈ ਐਲਓਸੀ ਜਾਰੀ ਕਰ ਦਿੱਤੀ ਗਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment