Home / ਪਰਵਾਸੀ-ਖ਼ਬਰਾਂ / ਧੋਖਾਧੜੀ ਦੇ ਕੇਸ ਵਿੱਚ ਭਾਰਤੀ ਅਮਰੀਕੀ ਨਰਸ ਨੂੰ 20 ਸਾਲ ਦੀ ਸਜ਼ਾ

ਧੋਖਾਧੜੀ ਦੇ ਕੇਸ ਵਿੱਚ ਭਾਰਤੀ ਅਮਰੀਕੀ ਨਰਸ ਨੂੰ 20 ਸਾਲ ਦੀ ਸਜ਼ਾ

ਹਿਊਸਟਨ : ਅਮਰੀਕਾ ਵਿੱਚ ਭਾਰਤੀ ਮੂਲ ਦੇ ਨਰਸ ਪ੍ਰੈਕਟੀਸ਼ਨਰ ਨੂੰ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਕੀਤਾ ਹੈ। ਭਾਰਤੀ-ਅਮਰੀਕੀ ਨਰਸ ਨੂੰ ਸਿਹਤ ਦੇਖਭਾਲ ਧੋਖਾਧੜੀ ਦੇ ਮਾਮਲੇ ਵਿਚ ਸ਼ਮੂਲੀਅਤ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ 5.2 ਕਰੋੜ ਡਾਲਰ ਤੋਂ ਵੱਧ ਦਾ ਹਰਜ਼ਾਨਾ ਭਰਨ ਦੇ ਆਦੇਸ਼ ਦਿੱਤੇ ਹਨ ।

ਟੈਕਸਾਸ ਦੇ ਨੌਰਦਰਨ ਡਿਸਟ੍ਰਿਕਟ ਦੇ ਕਾਰਜਕਾਰੀ ਅਮਰੀਕੀ ਅਟਾਰਨੀ ਪ੍ਰੇਰਕ ਸ਼ਾਹ ਨੇ ਦੱਸਿਆ ਕਿ ਤ੍ਰਿਵਿਕਾਰਾਮ ਰੇਡੀ (39) ਨੇ ਅਕਤੂਬਰ 2020 ਵਿਚ ਧੋਖਾਧੜੀ ਕਰਨ ਦੀ ਸਾਜਿਸ਼ ਰਚਣ ਦਾ ਅਪਰਾਧ ਕਬੂਲ ਕਰ ਲਿਆ ਸੀ। ਉਸ ‘ਤੇ ਮੈਡੀਕੇਅਰ ਅਤੇ ਨਿੱਜੀ ਬੀਮਾ ਪ੍ਰਦਾਤਾਵਾਂ ਨੂੰ ਧੋਖਾ ਦੇਣ ਲਈ ਇਕ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ ਉਸ ਨੂੰ 25 ਮਈ ਨੂੰ ਸਜ਼ਾ ਸੁਣਾਈ ਗਈ।

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਨਰਸ ਦੇ ਤੌਰ ‘ਤੇ ਕੰਮ ਕਰ ਰਹੇ ਰੇਡੀ ਨੇ ਕਈ ਬੀਮਾ ਕੰਪਨੀਆਂ ਨਾਲ ਧੋਖਾਧੜੀ ਕਰਨ ਲਈ ਇੱਕ ਸਾਜਿਸ਼ ਰਚੀ।ਵਕੀਲਾਂ ਨੇ ਦੱਸਿਆ ਕਿ ਰੇੱਡੀ ਨੇ ਕਈ ਡਾਕਟਰਾਂ ਦੇ ਨੰਬਰਾਂ ਦੀ ਵਰਤੋਂ ਕਰ ਕੇ ਮਰੀਜ਼ਾਂ ਦੇ ਫਰਜ਼ੀ ਬਿੱਲ ਬਣਾਏ ਅਤੇ ਇਹ ਦਾਅਵਾ ਕੀਤਾ ਕਿ ਉਕਤ ਡਾਕਟਰ ਇਹਨਾਂ ਮਰੀਜ਼ਾਂ ਦੀ ਇਲਾਜ ਕਰ ਰਹੇ ਹਨ ਜਦਕਿ ਹਕੀਕਤ ਵਿੱਚ ਅਜਿਹਾ ਨਹੀਂ ਸੀ ।

ਇਸ ਕੇਸ ਦੀ ਜਾਂਚ ਐਫਬੀਆਈ ਡੱਲਾਸ ਫੀਲਡ ਦਫ਼ਤਰ ਅਤੇ ਸਿਹਤ ਅਤੇ ਮਨੁੱਖੀ ਸੇਵਾਵਾਂ-ਇੰਸਪੈਕਟਰ ਜਨਰਲ (ਐਚਐਚਐਸ-ਓਆਈਜੀ) ਦੇ ਦਫਤਰ ਦੁਆਰਾ ਕੀਤੀ ਗਈ ਸੀ।

Check Also

ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ CEO

ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ …

Leave a Reply

Your email address will not be published. Required fields are marked *