ਭਾਰਤੀ ਮੂਲ ਦੇ ਵਿਅਕਤੀ ‘ਤੇ ਲੱਗੇ ਆਪਣੇ ਹੀ ਮਾਂ ਬਾਪ ਦੇ ਕਤਲ ਦੇ ਦੋਸ਼!

TeamGlobalPunjab
1 Min Read

ਓਲਡਬਰੀ : ਜਿਵੇਂ ਜਿਵੇਂ ਅੱਜ ਤਰੱਕੀ ਹੋ ਰਹੀ ਹੈ ਉਂਝ ਹੀ ਮਨੁੱਖੀ ਰਿਸ਼ਤਿਆਂ ਦੀ ਬੁਨਿਆਦ ਘਟਦੀ ਜਾ ਰਹੀ ਹੈ ਇਹ ਕਹਿੰਦਿਆਂ ਤੁਸੀਂ ਲੋਕਾਂ ਨੂੰ ਆਮ ਸੁਣਿਆ ਹੋਵੇਗਾ। ਪਰ ਤਾਜ਼ੀ ਵਾਪਰੀ ਘਟਨਾ ਤੋਂ ਬਾਅਦ  ਇਹ ਗੱਲ ਕਿਤੇ ਨਾ ਕਿਤੇ ਸੱਚੀ ਪ੍ਰਤੀਤ ਹੁੰਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸਮੈਥਵਿਕ ‘ਚ ਰਹਿਣ ਵਾਲੇ ਇੱਕ ਭਾਰਤੀ ਮੂਲ ਦੇ ਵਿਅਕਤੀ ‘ਤੇ ਆਪਣੀ ਹੀ ਮਾਂ ਅਤੇ ਸਤੌਲੇ ਪਿਤਾ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ।

ਜਾਣਕਾਰੀ ਮੁਤਾਬਿਕ 52 ਸਾਲਾ ਜਸਬੀਰ ਕੌਰ ਅਤੇ ਉਸ ਦੇ ਪਤੀ ਰੁਪਿੰਦਰ ਸਿੰਘ ਦੇ ਕਤਲ ਦਾ ਦੋਸ਼ 25 ਸਾਲਾ ਅਨਮੋਲ ਛੰਨਾਂ ‘ਤੇ ਲੱਗਿਆ ਹੈ। ਪਤਾ ਲੱਗਾ ਹੈ ਕਿ ਇਹ ਦੋਸ਼ ਲੱਗਣ ਤੋਂ ਬਾਅਦ ਵੀਰਵਾਰ ਨੂੰ ਛੰਨਾਂ ਨੂੰ ਬਰਮਿੰਘਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਜੋੜਾ ਮੰਗਲਵਾਰ ਨੂੰ ਗੰਭੀਰ ਰੂਪ ‘ਚ ਆਪਣੇ ਹੀ ਘਰ ਵਿੱਚ ਜ਼ਖਮੀ ਮਿਲਿਆ ਸੀ। ਇਸ ਤੋਂ ਬਾਅਦ ਅਨਮੋਲ ਛੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਿਕ ਅਦਾਲਤ ਨੇ ਛੰਨਾਂ ਨੂੰ 2 ਮਾਰਚ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ।

Share this Article
Leave a comment