ਸਿੰਗਾਪੁਰ ‘ਚ ਭਾਰਤੀ ਮੂਲ ਦੇ ਪ੍ਰੇਮੀ ਨੇ ਸਾਬਕਾ ਪ੍ਰੇਮਿਕਾ ਦੇ ਮੰਗੇਤਰ ਦੇ ਘਰ ਦੇ ਬਾਹਰ ਲਗਾਈ ਅੱਗ, ਅਦਾਲਤ ਨੇ ਸੁਣਾਈ 6 ਮਹੀਨੇ ਦੀ ਸਜ਼ਾ

Global Team
2 Min Read

ਸਿੰਗਾਪੁਰ: ਭਾਰਤੀ ਮੂਲ ਦੇ ਸਿੰਗਾਪੁਰ ਦੇ 30 ਸਾਲਾ ਵਿਅਕਤੀ ਨੂੰ ਵਿਆਹ ਤੋਂ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਦੀ ਮੰਗੇਤਰ ਦੇ ਅਪਾਰਟਮੈਂਟ ਦੇ ਬਾਹਰ ਅੱਗ ਲਾਉਣ ਦੇ ਦੋਸ਼ ਵਿੱਚ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਰਿਪੋਰਟਾਂ ਮੁਤਾਬਕ ਸੁਰੇਂਥੀਰਨ ਸੁਗੁਮਾਰਨ ਨੂੰ ਇਸ ਸਾਲ ਅਕਤੂਬਰ ‘ਚ ਇਸ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ।

ਜਾਣਕਾਰੀ ਮੁਤਾਬਿਕ ਜਦੋਂ ਮੁਲਜ਼ਮ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੂੰ ਗੁੱਸਾ ਆ ਗਿਆ। ਇਸ ਤੋਂ ਬਾਅਦ ਉਸ ਨੇ ਸਾਬਕਾ ਪ੍ਰੇਮਿਕਾ ਦੇ ਮੰਗੇਤਰ ਦੇ ਘਰ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਮੁਤਾਬਿਕ 11 ਮਾਰਚ ਨੂੰ, ਉਸਨੂੰ ਇੱਕ ਇੰਸਟਾਗ੍ਰਾਮ ਪੋਸਟ ਦੁਆਰਾ ਪਤਾ ਲੱਗਾ ਕਿ ਉਸਦੀ ਸਾਬਕਾ ਪ੍ਰੇਮਿਕਾ ਦਾ ਅਗਲੇ ਦਿਨ ਮੁਹੰਮਦ ਅਜ਼ਲੀ ਮੁਹੰਮਦ ਸਾਲੇਹ ਨਾਮਕ ਵਿਅਕਤੀ ਨਾਲ ਵਿਆਹ ਹੋ ਰਿਹਾ ਹੈ। ਸੁਗੁਮਾਰਨ ਨੇ ਵਿਅਕਤੀ ਦੇ ਫਲੈਟ ਦੇ ਸਾਹਮਣੇ ਵਾਲੇ ਗੇਟ ਨੂੰ ਤਾਲਾ ਲਗਾ ਕੇ ਅੱਗ ਲਗਾ ਦਿੱਤੀ। ਅੱਗ ਲਗਾਉਣ ਤੋਂ ਬਾਅਦ ਸੁਗੁਮਾਰਨ ਲਿਫਟ ਰਾਹੀਂ 12ਵੀਂ ਮੰਜ਼ਿਲ ਤੋਂ ਗਰਾਊਂਡ ਫਲੋਰ ‘ਤੇ ਪਹੁੰਚ ਗਿਆ। ਇਸ ਦੌਰਾਨ ਉਸਨੇ ਕੈਮਰਿਆਂ ਤੋਂ ਬਚਣ ਲਈ ਕਾਲੇ ਰੰਗ ਦੀ ਹੂਡੀ ਵਿੱਚ ਆਪਣਾ ਚਿਹਰਾ ਢੱਕਿਆ ਹੋਇਆ ਸੀ।

ਡਿਪਟੀ ਸਰਕਾਰੀ ਵਕੀਲ ਭਰਤ ਐਸ. ਪੰਜਾਬੀ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਸੁਗੁਮਾਰਨ ਨੇ ਸੀਸੀਟੀਵੀ ਤੋਂ ਬਚਣ ਲਈ ਇਹ ਰਸਤਾ ਅਪਣਾਇਆ ਸੀ। ਜਦੋਂ ਅਜ਼ਲੀ ਨੇ ਸਵੇਰੇ 8.22 ਵਜੇ ਆਪਣੀ ਯੂਨਿਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਸਾਹਮਣੇ ਵਾਲੇ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਕਈ ਜੁੱਤੀਆਂ ਸੜੀਆਂ ਸਨ, ਉਸਨੇ ਪੁਲਿਸ ਨੂੰ ਬੁਲਾਇਆ। ਸ਼ੁੱਕਰਵਾਰ ਨੂੰ ਜ਼ਿਲਾ ਜੱਜ ਯੂਜੀਨ ਟੀਓ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਫਲੈਟ ‘ਚ ਰਹਿਣ ਵਾਲੇ ਲੋਕਾਂ ਲਈ ਅਜਿਹੇ ਅਪਰਾਧ ਬਹੁਤ ਖਤਰਨਾਕ ਹਨ।

 

- Advertisement -

Share this Article
Leave a comment