ਭਾਰਤੀ ਮੂਲ ਦੇ ਬੁੱਧੀਜੀਵੀ ਜਾਇਦਾਦ ਮਾਹਰ ਦੀਦਾਰ ਸਿੰਘ ਗਿੱਲ ਸਿੰਗਾਪੁਰ ਹਾਈ ਕੋਰਟ ਦੇ ਜੱਜ ਨਿਯੁਕਤ

TeamGlobalPunjab
1 Min Read

ਸਿੰਗਾਪੁਰ : ਭਾਰਤੀਆਂ ਨੇ ਵੱਖ-ਵੱਖ ਦੇਸ਼ਾਂ ‘ਚ ਰਹਿੰਦੇ ਹੋਏ ਆਪਣੇ ਸ਼ਲਾਘਾਯੋਗ ਕੰਮਾਂ ਕਾਰਨ ਆਪਣੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ‘ਚ ਹੀ ਭਾਰਤੀ ਮੂਲ ਦੇ ਬੁੱਧੀਜੀਵੀ ਜਾਇਦਾਦ ਮਾਹਰ ਅਤੇ ਨਿਆਂਇਕ ਕਮਿਸ਼ਨਰ ਦੀਦਾਰ ਸਿੰਘ ਗਿੱਲ ਨੂੰ ਸਿੰਗਾਪੁਰ ਦੀ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਗਿੱਲ ਨੂੰ ਇਸ ਵੱਕਾਰੀ ਅਹੁਦੇ ਲਈ ਇਸ ਸਾਲ ਅਪ੍ਰੈਲ ਵਿੱਚ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਬੀਤੇ ਸੋਮਵਾਰ ਆਪਣੇ ਅਹੁਦੇ ਦੀ ਸਹੁੰ ਚੁੱਕੀ।

ਇਸ ਦੌਰਾਨ ਰਾਸ਼ਟਰਪਤੀ ਹਾਲੀਮਾ ਯਾਕੂਬ ਨੇ ਦੀਦਾਰ ਸਿੰਘ ਗਿੱਲ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਦੱਸ ਦਈਏ ਕਿ 61 ਸਾਲਾ ਦੀਦਾਰ ਸਿੰਘ ਗਿੱਲ ਸਾਲ 2018 ‘ਚ ਸੁਪਰੀਮ ਕੋਰਟ ਦੇ ਪਹਿਲੇ ਬੈਂਚ ਵਿਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੂੰ ਜੁਡੀਸ਼ੀਅਲ ਕਮਿਸ਼ਨਰ ਬਣਾਇਆ ਗਿਆ ਸੀ। ਸੁਪਰੀਮ ਕੋਰਟ ਵਿੱਚ ਹਾਈ ਕੋਰਟ ਅਤੇ ਕੋਰਟ ਆਫ ਅਪੀਲ ਸ਼ਾਮਲ ਹੁੰਦੇ ਹਨ।

ਬੁੱਧੀਜੀਵੀ ਜਾਇਦਾਦ ਮਾਹਰ ਹੋਣ ਦੇ ਨਾਤੇ, ਉਹ ਇੱਕ ਵਾਰ ਇੱਕ ਕੰਪਨੀ ਦੀ ਵਕਾਲਤ ਕਰਨ ਲਈ ਹਾਈਕੋਰਟ ਅਤੇ ਕੋਰਟ ਆਫ ਅਪੀਲ ‘ਚ ਪੇਸ਼ ਹੋਏ। ਜਿੱਥੇ ਉਨ੍ਹਾਂ ਨੂੰ ਕੇਸ ਦੌਰਾਨ ਕਾਫੀ ਪ੍ਰਸਿੱਧੀ ਮਿਲੀ। ਉਨ੍ਹਾਂ ਨੇ ਸਾਲ 1983 ‘ਚ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।

Share this Article
Leave a comment