ਭਾਰਤੀ ਮੂਲ ਦੇ ਡਰੱਗ ਡੀਲਰ ਨੂੰ ਯੂਕੇ ਵਿੱਚ ਗੈਰ-ਕਾਨੂੰਨੀ ਦਵਾਈਆਂ ਵੇਚਣ ਦੇ ਦੋਸ਼ ਵਿੱਚ ਜੇਲ੍ਹ

Global Team
2 Min Read
Arrested man in handcuffs with handcuffed hands behind back in prison

ਲੰਡਨ— ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਡਰੱਗ ਡੀਲਰ ਨੂੰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ‘ਚ 18 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 40 ਸਾਲਾ ਤੋਂ ਅਧਿਕ ਅਨੁਭਵ ਵਾਲੇ ਲੰਡਨ ਦੇ ਦਵਾਈ ਵੇਚਣ ਵਾਲੇ ਦੁਸ਼ਯੰਤ ਪਟੇਲ ਨੇ ਇੱਕ ਮਹਿਲਾ ਨੂੰ 2020 ਤੋਂ ਸੀ ਕਲਾਸ ਦੇ ਅਧੀਨ ਆਉਣ ਵਾਲੀ ਜਾਂ ਬ੍ਰਿਟੇਨ ਦੇ ਕਨੂੰਨ ਤਹਿਤ ਪਾਬੰਧੀਸ਼ੁਦਾ ਦਵਾਈ ਦੀ ਵੇਚੀ ਸੀ। ਪੂਰਬੀ ਇੰਗਲੈਂਡ ਦੇ ਨੌਰਵਿਚ ਵਿੱਚ ਅਲੀਸ਼ਾ ਸਿੱਦੀਕੀ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਸਥਾਨਕ ਪੁਲਿਸ ਨੇ ਪਟੇਲ ਦੀ ਪਛਾਣ ਇੱਕ ਸ਼ੱਕੀ ਵਜੋਂ ਕੀਤੀ ਸੀ। ਸਿੱਦੀਕੀ ਦੀ ਲਾਸ਼ ਅਗਸਤ 2020 ਵਿੱਚ ਮਿਲੀ ਸੀ।
ਸਥਾਨਕ ਮੀਡੀਆ ਦੇ ਅਨੁਸਾਰ, ਅਲੀਸ਼ਾ ਸਿੱਦੀਕੀ ਦੀ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਨਿਰਣਾਇਕ ਸੀ, ਪਰ ਟੌਕਸੀਕੋਲੋਜੀ ਟੈਸਟ ਦੇ ਨਤੀਜਿਆਂ ਨੇ ਦਿਖਾਇਆ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ। ਸਿੱਦੀਕੀ ਦੀਆਂ ਫ਼ੋਨ ਕਾਲਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਜਨਵਰੀ ਤੋਂ ਅਗਸਤ 2020 ਦਰਮਿਆਨ ਪਟੇਲ ਨਾਲ ਉਸ ਨੇ ਕਈ ਵਾਰ ਗੱਲਬਾਤ ਕੀਤੀ ਸੀ।

ਪਟੇਲ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਉਂਦੇ ਹੋਏ ਜੱਜ ਐਲਿਸ ਰੌਬਿਨਸਨ ਨੇ ਕਿਹਾ ਕਿ ਡਰੱਗ ਡੀਲਰ ਦੁਆਰਾ “ਵਿਸ਼ਵਾਸ ਦੀ ਗੰਭੀਰ ਉਲੰਘਣਾ” ਕੀਤੀ ਗਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਸਿੱਦੀਕੀ ਦੀ ਮੌਤ ਦੇ ਸਬੰਧ ਵਿਚ ਪਟੇਲ ‘ਤੇ ਕਿਸੇ ਵੀ ਅਪਰਾਧ ਦਾ ਦੋਸ਼ ਨਹੀਂ ਸੀ, ਸਿਰਫ ਗੈਰ-ਕਾਨੂੰਨੀ ਦਵਾਈਆਂ ਦੀ ਸਪਲਾਈ ਕਰਨ ਦਾ ਦੋਸ਼ ਸੀ।

Share this Article
Leave a comment