ਟਰੰਪ ਦੇ ਬਿਜ਼ਨਸ ਪਾਰਟਰ ਰਹੇ ਭਾਰਤੀ ਕਾਰੋਬਾਰੀ ਨੇ ਹਵਾਈ ਅੱਡੇ ‘ਤੇ ਕੀਤੀ ਚੋਰੀ, ਗ੍ਰਿਫਤਾਰ

TeamGlobalPunjab
2 Min Read

ਵਾਸ਼ਿੰਗਟਨ: ਭਾਰਤੀ ਮੂਲ ਦੇ ਇੱਕ ਮਸ਼ਹੂਰ ਹੋਟਲ ਕਾਰੋਬਾਰੀ ਦਿਨੇਸ਼ ਚਾਵਲਾ ਨੂੰ ਹਵਾਈ ਅੱਡੇ ‘ਤੇ ਸਮਾਨ ਚੋਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਚਾਵਲਾ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਰਿਵਾਰ ਨਾਲ ਚਾਰ ਹੋਟਲਾਂ ਦੀ ਪਾਰਟਨਰਸ਼ਿੱਪ ਵੀ ਸੀ ਜਿ ਕਿ ਇਸ ਸਾਲ ਦੀ ਸ਼ੁਰੂਆਤ ‘ਚ ਖਤਮ ਕਰ ਦਿੱਤੀ ਗਈ।

ਮਿਲੀ ਜਾਣਕਾਰੀ ਮੁਤਾਬਕ ਭਾਰਤੀ ਮੂਲ ਦਾ ਇਕ ਪ੍ਰਸਿੱਧ ਹੋਟਲ ਕਾਰੋਬਾਰੀ ਦਿਨੇਸ਼ ਚਾਵਲਾ ਅਮਰੀਕਾ ਦੇ ਮਿਸੀਸਿੱਪੀ ਰਾਜ ਵਿੱਚ ਮੈਮਫਿਸ( ਟੈਨੇਸੀ) ਦੇ ਏਅਰਪੋਰਟ ਤੋਂ ਸਾਮਾਨ ਦੇ ਦਾਅਵੇ ਵਾਲੇ ਖੇਤਰ ਵਿੱਚੋਂ ਸਮਾਨ ਚੋਰੀ ਕਰਦਾ ਫੜਿਆ ਗਿਆ। ਗ੍ਰੀਨਵੁੱਡ ਵਿਚ ਸਥਿਤ ਚਾਵਲਾ ਹੋਟਲਜ਼ ਦਾ ਸੰਸਥਾਪਕ ਅਤੇ ਸੀਈਓ, ਮਿਸੀਸਿੱਪੀ ਰਾਜ ਵਿਚ 17 ਹੋਟਲਾਂ ਦਾ ਮਾਲਕ ਹੈ।

ਪਿਛਲੇ ਐਤਵਾਰ ਨੂੰ ਮੈਮਫਿਸ ਏਅਰਪੋਰਟ ‘ਤੇ ਬੈਗਜ ਕਲੇਮ ਕਨਵੀਅਰ ਬੈਲਟ ਤੋਂ ਸੂਟਕੇਸ ਚੋਰੀ ਕਰਦੇ ਦੇਖਿਆ ਗਿਆ ਸੀ। ਉਹ ਟਰਮੀਨਲ ਤੋਂ ਬਾਹਰ ਚਲਾ ਗਿਆ ਅਤੇ ਕਿਸੇ ਦਾ ਸੂਟਕੇਸ ਆਪਣੀ ਗੱਡੀ ਵਿੱਚ ਰੱਖ ਲਿਆ। ਜਿਸ ਤੋਂ ਬਾਅਦ ਉਹ ਫਿਰ ਤੋਂ ਏਅਰਪੋਰਟ ਵਾਪਸ ਆਇਆ ਅਤੇ ਫਲੋਰੀਡਾ ਲਈ ਫਲਾਈਟ ਫੜੀ। ਉਸ ਦੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਤੇ ਕਾਰ ਦੀ ਤਲਾਸ਼ੀ ਤੋਂ ਬਾਅਦ ਚੋਰੀ ਕੀਤੇ ਕਈ ਬੈਗ ਮਿਲੇ ਜਿਨ੍ਹਾਂ ਵਿਚ ਹਜ਼ਾਰਾਂ ਡਾਲਰ ਦਾ ਕੀਮਤੀ ਸਮਾਨ ਸੀ।

ਮੈਮਫਿਸ ਵਾਪਸ ਪਰਤਣ ‘ਤੇ ਪੁਲਿਸ ਨੇ ਉਸ ਨੂੰ ਜ਼ਾਇਦਾਦ ਦੀ ਚੋਰੀ ਦੀ ਧਾਰਾ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਜਦੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਦਿਨੇਸ਼ ਚਾਵਲਾ ਨੇ ਏਅਰਪੋਰਟ ਤੋਂ ਬੈਗ ਚੋਰੀ ਕਰਨ ਦੀ ਗੱਲ ਮੰਨ ਲਈ। ਫਿਲਹਾਲ ਚਾਵਲਾ ਚਾਰ ਹਜ਼ਾਰ ਡਾਲਰ ਦਿ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਹੈ।

ਟਰੰਪ ਅਤੇ ਚਾਵਲਾ ਪਰਿਵਾਰ ਵਿਚਾਲੇ ਉਸ ਸਮੇਂ ਸਬੰਧ ਸ਼ੁਰੂ ਹੋਏ ਜਦੋਂ ਸਾਲ 1988 ‘ਚ ਭਾਰਤੀ ਮੂਲ ਦੇ ਪਿਓ ਤੇ ਪੁੱਤ ਵੀ ਕੇ ਚਾਵਲਾ ਗ੍ਰੀਨਵੁੱਡ ‘ਚ ਇਕ ਮੋਟਲ ਸ਼ੁਰੂ ਕਰਨ ਲਈ ਡੋਨਲਡ ਟਰੰਪ ਦੀ ਸਹਾਇਤਾ ਲੈਣ ਗਏ ਸਨ।

Share this Article
Leave a comment