ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਇੰਜੀਨੀਅਰ ਖ਼ਿਲਾਫ਼ ਧੋਖਾਧੜੀ ਦਾ ਦੋਸ਼

TeamGlobalPunjab
2 Min Read

 ਵਾਸ਼ਿੰਗਟਨ: ਅਮਰੀਕਾ ‘ਚ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਇੰਜੀਨੀਅਰ ਨੇ ਆਪਣੇ ਕਾਰੋਬਾਰ ਸਬੰਧੀ ਗ਼ਲਤ ਜਾਣਕਾਰੀ ਦੇ ਕੇ ਇਕ ਕਰੋੜ ਡਾਲਰ ਦਾ ਕਰਜ਼ਾ ਲੈਣ ਦਾ ਅਪਰਾਧ ਕਬੂਲ ਕੀਤਾ ਹੈ। ਉਸ ਨੇ ਛੋਟੇ ਕਾਰੋਬਾਰਾਂ ਦੀ ਮਦਦ ਲਈ ਬਣਾਏ ਕੋਰੋਨਾ ਰਾਹਤ ਪ੍ਰਰੋਗਰਾਮ ਲਈ ਇਸ ਕਰਜ਼ੇ ਲਈ ਅਰਜ਼ੀ ਦਿੱਤੀ ਸੀ।

ਨਿਆਂ ਵਿਭਾਗ ਨੇ ਕਿਹਾ ਕਿ 30 ਸਾਲਾਂ ਦੇ ਸ਼ਸ਼ਾਂਕ ਰਾਏ ਨੇ ਬੀਤੇ ਵੀਰਵਾਰ ਨੂੰ ਬੈਂਕ ‘ਚ ਗ਼ਲਤ ਜਾਣਕਾਰੀ ਦੇਣ ਦਾ ਅਪਰਾਧ ਕਬੂਲ ਕਰ ਲਿਆ। ਰਾਏ ‘ਤੇ 13 ਮਈ, 2020 ਨੂੰ ਆਨਲਾਈਨ ਧੋਖਾਧੜੀ, ਬੈਂਕ ਧੋਖਾਧੜੀ, ਵਿੱਤੀ ਸੰਸਥਾਨ ਨੂੰ ਗ਼ਲਤ ਜਾਣਕਾਰੀ ਦੇਣਾ ਤੇ ਛੋਟੇ ਕਾਰੋਬਾਰ ਪ੍ਰਸ਼ਾਸਨ (ਐੱਸਬੀਏ) ਨੂੰ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਗਏ ਸਨ। ਰਾਏ ਨੇ ਕਬੂਲ ਕੀਤਾ ਕਿ ਰਾਏ ਨੇ ਵੱਖ-ਵੱਖ ਬੈਂਕਾਂ ਤੋਂ ਐੱਸਬੀਏ ਤਹਿਤ ਮਾਫ਼ ਕਰਨ ਯੋਗ ਲੱਖਾਂ ਡਾਲਰ ਦੇ ਕਰਜ਼ੇ ਲਈ ਅਰਜ਼ੀ ਦਿੱਤੀ ਸੀ। ਰਾਏ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਤੋਂ 250 ਮੁਲਾਜ਼ਮ ਵੇਤਨ ਕਮਾ ਰਹੇ ਹਨ ਜਦਕਿ ਇਸ ਕਥਿਤ ਕਾਰੋਬਾਰ ‘ਚ ਕੋਈ ਮੁਲਾਜ਼ਮ ਨਹੀਂ ਲੱਗਾ ਸੀ।

ਰਾਏ ਨੇ ਪੈਚੇਕ ਪ੍ਰਰੋਟੈਕਸ਼ਨ ਪ੍ਰਰੋਗਰਾਮ (ਪੀਪੀਪੀ) ਰਾਹੀਂ ਕੋਰੋਨਾ ਰਾਹਤ ਲਈ ਐੱਸਬੀਏ ਵੱਲੋਂ ਦਿੱਤੀ ਗਈ ਗਾਰੰਟੀ ਤਹਿਤ ਦੋ ਅਲੱਗ-ਅਲੱਗ ਕਰਜ਼ਦਾਤਾਵਾਂ ਤੋਂ ਕਰਜ਼ਾ ਹਾਸਲ ਕਰਨ ਲਈ ਦੋ ਝੂਠੇ ਦਾਅਵੇ ਕੀਤੇ ਸਨ। ਰਾਏ ਨੇ ਪਹਿਲੇ ਉਧਾਰਦਾਤਾ ਨੂੰ ਦਿੱਤੀ ਗਈ ਅਰਜ਼ੀ ‘ਚ ਇਕ ਕਰੋੜ ਡਾਲਰ ਦਾ ਪੀਪੀਪੀ ਕਰਜ਼ਾ ਮੰਗਿਆ ਸੀ ਤੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਵਿਚ 250 ਮੁਲਾਜ਼ਮ ਕੰਮ ਕਰਦੇ ਹਨ ਜਿਨ੍ਹਾਂ ਦਾ ਔਸਤ ਮਾਸਿਕ ਵੇਤਨ 40 ਲੱਖ ਡਾਲਰ ਹੈ। ਉਸ ਨੇ ਦੂਜੀ ਅਰਜ਼ੀ ‘ਚ ਲਗਪਗ 30 ਲੱਖ ਡਾਲਰ ਦਾ ਪੀਪੀਪੀ ਕਰਜ਼ਾ ਮੰਗਿਆ ਸੀ ਤੇ ਇਹ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ‘ਚ 250 ਮੁਲਾਜ਼ਮ ਕੰਮ ਕਰਦੇ ਹਨ ਜਿਨ੍ਹਾਂ ਦਾ ਔਸਤ ਸਮੂਹਿਕ ਮਾਸਿਕ ਵੇਤਨ 12 ਲੱਖ ਡਾਲਰ ਹੈ।

Share This Article
Leave a Comment