ਦੁਬਈ ‘ਚ ਭਾਰਤੀ ਵਿਅਕਤੀ ਦੀ ਲੱਗੀ ਲਾਟਰੀ ਪੈਸਿਆਂ ਦੇ ਨਾਲ ਜਿੱਤੀ ਲਗਜ਼ਰੀ ਕਾਰ  

TeamGlobalPunjab
2 Min Read

ਦੁਬਈ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਇੱਕ ਭਾਰਤੀ ਦੁਕਾਨਦਾਰ ਦੀ ਲਾਟਰੀ ਲੱਗੀ ਹੈ। ਇਨਾਮ ਦੇ ਤੌਰ ‘ਤੇ ਉਨ੍ਹਾਂ ਨੂੰ ਇੱਕ ਲਗਜ਼ਰੀ ਕਾਰ ਅਤੇ 2 ਲੱਖ ਦਿਰਹਮ ( ਲਗਭਗ 40 ਲੱਖ ਰੁਪਏ ) ਵੀ ਮਿਲੇ।

ਖਲਿਜ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਸ੍ਰੀਜੀਤ ਨਾਮ ਦਾ ਇਹ ਵਿਅਕਤੀ ਪਿਛਲੇ ਦੱਸ ਸਾਲਾਂ ਤੋਂ ਹਰ ਸਾਲ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ।

ਇਸ ਵਾਰ ਉਨ੍ਹਾਂ ਨੂੰ ਇੰਫਿਨਿਟੀ QX50 ਕਾਰ ਦੇ ਨਾਲ 2 ਲੱਖ ਦਿਰਹਮ ਨਗਦ ਮਿਲੇ। ਇਹ ਲਾਟਰੀ ਦੁਬਈ ਸ਼ਾਪਿੰਗ ਫੈਸਟਿਵਲ ਦੇ 25ਵੇਂ ਅੈਡਿਸ਼ਨ ਦੇ ਤਹਿਤ ਕੱਢੀ ਗਈ ਸੀ।

ਸ੍ਰੀਜੀਤ ਨੇ ਲਾਟਰੀ ਜਿੱਤਣ ਤੋਂ ਬਾਅਦ ਕਿਹਾ , ਮੈਨੂੰ ਯਕੀਨ ਨਹੀਂ ਹੋ ਰਿਹਾ ਹੈ। ਮੈਂ ਇੰਝ ਹੀ 10 ਸਾਲਾਂ ਤੋਂ ਹਰ ਸਾਲ ਇਸ ਉਮੀਦ ਵਿੱਚ ਇੱਕ ਲਾਟਰੀ ਟਿਕਟ ਖਰੀਦ ਰਿਹਾ ਸੀ ਕਿ ਕਦੇ ਨਾ ਕਦੇ ਕਿਸਮਤ ਸਾਥ ਦੇਵੇਗੀ। ਇਸ ਇਨਾਮ ਦਾ ਮੇਰੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਮੇਰਾ ਸੁਪਨਾ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਮੇਰੇ ਦੋ ਮੁੰਡੇ ਹਨ ਅਤੇ ਤੀਜਾ ਬੱਚਾ ਵੀ ਹੋਣ ਵਾਲਾ ਹੈ। ਇਨ੍ਹਾਂ ਪੈਸਿਆਂ ਨੂੰ ਮੈਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਰਤਾਂਗਾ।

- Advertisement -

ਇੰਫੀਨਿਟੀ ਮੇਗਾ ਰੈਫਲਾ ਦੇ ਤਹਿਤ ਦੁਬਈ ਸ਼ਾਪਿੰਗ ਫੈਸਟਿਵਲ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਹਰ ਦਿਨ ਇੰਫੀਨਿਟੀ QX50 ਕਾਰ ਦੇ ਨਾਲ 2 ਲੱਖ ਦਿਰਹਮ ਨਗਦ ਲਿਜਾਣ ਦਾ ਆਫਰ ਦਿੱਤਾ ਜਾਂਦਾ ਹੈ । ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ 200 ਦਿਰਹਮ ( ਲਗਭਗ 4 ਹਜ਼ਾਰ ਰੁਪਏ ) ਵਿੱਚ ਇੱਕ ਟਿਕਟ ਖਰੀਦਣਾ ਹੁੰਦਾ ਹੈ । ਇਸ ਤੋਂ ਇਲਾਵਾ ਸ਼ਾਪਿੰਗ ਫੈਸਟਿਵਲ ਦੇ ਸਮਾਪਤ ‘ਤੇ ਕਿਸੇ ਇੱਕ ਜੇਤੂ ਨੂੰ 2 ਕਰੋਡ਼ ਰੁਪਏ ਦਾ ਇੱਕ ਗਰੈਂਡ ਪ੍ਰਾਇਜ਼ ਵੀ ਦਿੱਤਾ ਜਾਂਦਾ ਹੈ।

Share this Article
Leave a comment