ਲੰਡਨ: ਆਕਸਫੋਰਡ ਯੂਨੀਵਰਸਿਟੀ ਦੇ ਮੈਗਡੇਲਨ ਕਾਲਜ ਤੋਂ ਇਕ ਭਾਰਤੀ ਮੂਲ ਦੀ ਮਨੁੱਖੀ ਵਿਗਿਆਨ ਦੀ ਵਿਦਿਆਰਥਣ ਅਨਵੀ ਭੁਟਾਨੀ ਨੂੰ ਵਿਦਿਆਰਥੀ ਯੂਨੀਅਨ (ਐਸਯੂ) ਦੀ ਜ਼ਿਮਨੀ ਚੋਣ ਵਿਚ ਜੇਤੂ ਘੋਸ਼ਿਤ ਕੀਤਾ ਗਿਆ ਹੈ।
ਅਨਵੀ ਆਕਸਫੋਰਡ ਵਿਦਿਆਰਥੀ ਯੂਨੀਅਨ ਵਿੱਚ ਨਸਲੀ ਜਾਗਰੂਕਤਾ ਤੇ ਬਰਾਬਰੀ ਬਾਰੇ ਕੰਪੇਨ (CRAE) ਦੀ ਕੋ-ਚੇਅਰ ਦੇ ਨਾਲ ਆਕਸਫੋਰਡ ਇੰਡੀਆ ਸੁਸਾਇਟੀ ਦੀ ਪ੍ਰਧਾਨ ਵੀ ਹੈ। ਜ਼ਿਮਨੀ ਚੋਣ ਦੌਰਾਨ ਰਿਕਾਰਡ ਵੋਟਿੰਗ ਹੋਈ ਸੀ। ਅਨਵੀ ਭੂਟਾਨੀ 2021-22 ਅਕਾਦਮਿਕ ਸੈਸ਼ਨ ਲਈ ਉਪਚੋਣ ਵਿਚ ਉਮੀਦਵਾਰ ਸੀ।
Congratulations to Anvee Bhutani your Oxford SU President-Elect for 2021/22.
Thank you to all students who took the time to vote, and a special thank you to all the candidates who took part in this year's President By-election pic.twitter.com/9WgeUx0FYQ
— Oxford SU (@OxfordStudents) May 20, 2021
‘ਚੈਰਵੈਲ’ ਵਿਦਿਆਰਥੀ ਅਖਬਾਰ ਦੇ ਅਨੁਸਾਰ ਅਨਵੀ ਭੁਟਾਨੀ ਨੇ ਆਪਣੇ ਘੋਸ਼ਣਾਪੱਤਰ ਵਿਚ ਆਕਸਫੋਰਡ ਰੋਜ਼ੀ ਰੋਟੀ ਤਨਖਾਹ ਨੂੰ ਲਾਗੂ ਕਰਨ, ਕਲਿਆਣ ਸੇਵਾਵਾਂ ਅਤੇ ਅਨੁਸ਼ਾਸਨਤਮਕ ਕਾਰਵਾਈ ਨੂੰ ਵੱਖਰਾ ਕਰਨ ਅਤੇ ਪਾਠਕ੍ਰਮ ਨੂੰ ਹੋਰ ਵਿਭਿੰਨ ਬਣਾਉਣ ਜਿਹੀਆਂ ਤਰਜੀਹਾਂ ਨੂੰ ਸ਼ਾਮਲ ਕੀਤਾ ਸੀ। ਆਪਣੇ ਜੇਤੂ ਘੋਸ਼ਣਾ ਪੱਤਰ ਵਿਚ ਉਹਨਾਂ ਨੇ ਕਿਹਾ,”ਪਾਠਕ੍ਰਮ ਨੂੰ ਹੋਰ ਜ਼ਿਆਦਾ ਵਿਭਿੰਨ ਬਣਾਉਣ ਲਈ ਆਕਸਫੋਰਡ ਅਤੇ ਬਸਤੀਵਾਦ ਕੇਂਦਰ ਜਿਹੀਆਂ ਪਹਿਲਕਦਮੀਆਂ ਦੇ ਨਾਲ ਕੰਮ ਕਰਨ ਲਈ ਵਿਦਿਆਰਥੀ ਮੁਹਿੰਮਾਂ ਤੋਂ ਸੁਝਾਵਾਂ ਦੀ ਵਰਤੋਂ ਕਰੇਗੀ।