ਆਪਣੀ ਪਤਨੀ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ‘ਚ ਪਰਵਾਸੀ ਭਾਰਤੀ ਨੂੰ ਕੈਦ

TeamGlobalPunjab
1 Min Read

ਵਾਸ਼ਿੰਗਟਨ :  ਅਮਰੀਕਾ ਦੇ ਸੂਬੇ ਟੈਕਸਸ ‘ਚ ਭਾਰਤੀ ਵਿਅਕਤੀ ਨੂੰ ਆਪਣੀ ਪਤਨੀ ਨੂੰ ਅਗਵਾ ਕਰਨ ਦੇ ਮਾਮਲੇ ‘ਚ 4 ਸਾਲ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ‘ਤੇ 32 ਸਾਲ ਦੇ ਸੁਨੀਲ ਕੁਮਾਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

ਰਿਪੋਰਟਾਂ ਮੁਤਾਬਕ 6 ਅਗਸਤ 2019 ਨੂੰ ਸੁਨੀਲ ਕੁਮਾਰ ਅਕੂਲਾ ਟੈਕਸਸ ਸਥਿਤ ਆਪਣੇ ਘਰ ਤੋਂ ਮੈਸਾਚਿਊਸੈਟਸ ਦੇ ਐਗਾਵੈਮ ਸ਼ਹਿਰ ਪਹੁੰਚਿਆ ਜਿੱਥੇ ਉਸ ਦੀ ਸਾਬਕਾ ਪਤਨੀ ਰਹਿੰਦੀ ਸੀ। ਦੋਵੇਂ ਲੰਮੇ ਸਮੇਂ ਤੋਂ ਵੱਖ-ਵੱਖ ਰਹਿ ਰਹੇ ਸਨ, ਪਰ ਉਨ੍ਹਾਂ ਨੇ ਹਾਲੇ ਤੱਕ ਤਲਾਕ ਨਹੀਂ ਲਿਆ ਸੀ। ਐਗਾਵੈਮ ਪਹੁੰਚੇ ਸੁਨੀਲ ਕੁਮਾਰ ਨੇ ਆਪਣੀ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਪਾਰਟਮੈਂਟ ‘ਚੋਂ ਬਾਹਰ ਖਿੱਚ ਕੇ ਆਪਣੀ ਕਾਰ ‘ਚ ਸੁੱਟ ਲਿਆ। ਸੁਨੀਲ ਨੇ ਆਪਣੀ ਪਤਨੀ ਨੂੰ ਦੱਸਿਆ ਉਹ ਉਸ ਨੂੰ ਟੈਕਸਸ ਵਾਲੇ ਘਰ ਲਿਜਾ ਰਿਹਾ ਹੈ ਪਰ ਕਿਸੇ ਅਣਜਾਣ ਜਗ੍ਹਾ ‘ਤੇ ਲੈ ਗਿਆ।

ਸੁਨੀਲ ਨੇ ਆਪਣੀ ਪਤਨੀ ਤੋਂ ਜ਼ਬਰਦਸਤੀ ਕੰਮ ਤੋਂ ਅਸਤੀਫ਼ਾ ਦਵਾਇਆ ਅਤੇ ਮੁੜ ਕੁੱਟਮਾਰ ਕਰਦਿਆਂ ਉਸ ਦਾ ਲੈਪਟਾਪ ਤੋੜ ਕੇ ਹਾਈਵੇਅ ਦੇ ਕਿਨਾਰੇ ਸੁੱਟ ਦਿੱਤਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸੁਨੀਲ ਕੁਮਾਰ ਨੇ ਟੈਨੇਸੀ ਦੇ ਨੋਕਸ ਕਾਊਂਟੀ ਦੇ ਇਕ ਹੋਟਲ ‘ਚ ਕਮਰਾ ਲਿਆ ਤੇ ਮੁੜ ਪਤਨੀ ਦੀ ਕੁੱਟਮਾਰ ਕੀਤੀ ਪਰ ਇਸ ਤੋਂ ਪਹਿਲਾਂ ਉਹ ਹੋਟਲ ਛੱਡ ਕੇ ਜਾਂਦਾ, ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

Share this Article
Leave a comment