ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਵੀਡੀਓ, ਇਮੀਗ੍ਰੇਸ਼ਨ ਅਰਜ਼ੀਆਂ ਭਰਨ ਲਈ ਗਲਤੀਆਂ ਤੋਂ ਇੰਝ ਬਚੋ

TeamGlobalPunjab
1 Min Read

ਟੋਰਾਂਟੋ: ਕੈਨੇਡਾ ਦੀ ਨਾਗਰਿਕਤਾ ਲੈਣ ਜਾਂ ਉੱਥੇ ਸੈਟਲ ਹੋਣ ਦੇ ਚਾਹਵਾਨ ਭਾਰਤੀਆਂ ਲਈ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੈ।ਜੇਕਰ ਤੁਸੀਂ ਵੀ ਕੈਨੇਡਾ ਦੀ ਯਾਤਰਾ ਕਰਨ ਜਾਂ ਆਵਾਸ ਕਰਨ, ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇਣ, ਸ਼ਰਨਾਰਥੀ ਨੂੰ ਸਪਾਂਸਰ ਕਰਨ ਜਾਂ ਹੋਰ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੀਆਂ ਅਰਜ਼ੀਆਂ ਨੂੰ ਭਰਨਾ ਚਾਹੁੰਦੇ ਹੋ ਤਾਂ ਇਹ (IRCC) ਵੱਲੋਂ ਜਾਰੀ ਕੀਤਾ ਗਿਆ ਟੂਟੋਰਿਅਲ ਵੀਡੀਓ ਤੁਹਾਨੂੰ ਦੱਸੇਗਾ ਕਿ ਤੁਹਾਡੀ ਅਰਜ਼ੀ ਨੂੰ ਸਹੀ ਢੰਗ ਨਾਲ ਕਿਵੇਂ ਪੂਰਾ ਕਰਨਾ ਹੈ ਅਤੇ ਆਮ ਗਲਤੀਆਂ ਤੋਂ ਬਚਣਾ ਹੈ ਜੋ ਦੇਰੀ ਦਾ ਕਾਰਨ ਬਣ ਸਕਦੀਆਂ ਹਨ।

- Advertisement -

ਕੈਨੇਡਾ ਆਰਥਿਕ ਵਿਕਾਸ ਲਈ ਅੰਤਰਰਾਸ਼ਟਰੀ ਪ੍ਰਵਾਸ `ਤੇ ਬਹੁਤ ਜ਼ਿਆਦਾ ਨਿਰਭਰ ਰਿਹਾ ਹੈ, ਇਸ ਦੇ ਚਲਦਿਆਂ ਸਾਲ 2021 ਵਿੱਚ ਕੈਨੇਡਾ ਨੇ 401,000 ਤੋਂ ਵੱਧ ਸਥਾਈ ਵਸਨੀਕਾਂ ਦਾ ਸਵਾਗਤ ਕੀਤਾ ਸੀ। ਜਿਸ ਤੋਂ ਬਾਅਦ 2022 ਵਿੱਚ ਸਰਕਾਰ ਨੇ ਇੱਕ ਵਾਰ ਫਿਰ ਆਪਣਾ ਇਮੀਗ੍ਰੇਸ਼ਨ ਟੀਚਾ ਵਧਾ ਰਹੀ ਹੈ। ਟਰੂਡੋ ਸਰਕਾਰ ਨੇ 13 ਲੱਖ 29 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦਾ ਐਲਾਨ ਕੀਤਾ ਹੈ।

Share this Article
Leave a comment