ਭਾਰਤ ਸਰਕਾਰ ਵੱਲੋਂ ਹੁਣ ਚੀਨੀ ਕੰਪਨੀ ਹੁਆਵੇਈ ਨੂੰ 5ਜੀ ਦੌੜ ਤੋਂ ਬਾਹਰ ਕਰਨ ਦੀ ਤਿਆਰੀ

TeamGlobalPunjab
2 Min Read

ਨਵੀਂ ਦਿੱਲੀ : ਆਰਥਿਕ ਮੋਰਚੇ ‘ਤੇ ਪੂਰਬੀ ਲੱਦਾਖ ਵਿਚ ਸਰਹੱਦ ‘ਤੇ ਤਣਾਅ ਦਾ ਜਵਾਬ ਦਿੰਦਿਆਂ ਮੋਦੀ ਸਰਕਾਰ ਹੁਣ ਚੀਨ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ ‘ਚ ਹੈ। 59 ਚੀਨੀ ਐਪਸ ‘ਤੇ ਰੋਕ ਦੇ ਬਾਅਦ, ਹੁਣ ਚੀਨੀ ਕੰਪਨੀ ਹੁਆਵੇਈ ਨੂੰ 5ਜੀ ਦੌੜ ਤੋਂ ਬਾਹਰ ਰੱਖਿਆ ਜਾਵੇਗਾ।

ਸੂਤਰਾਂ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ‘ਚ ਸੀਨੀਅਰ ਮੰਤਰੀਆਂ ਦੀ ਬੈਠਕ ਵਿਚ ਹੁਆਵੇਈ ਨੂੰ 5ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹਟਾਉਣ ਲਈ ਸਿਧਾਂਤਕ ਸਹਿਮਤੀ ਬਣ ਗਈ ਹੈ। ਇਹ ਫੈਸਲਾ ਸੋਮਵਾਰ ਦੇਰ ਰਾਤ ਹੋਈ ਮੀਟਿੰਗ ਵਿੱਚ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 31 ਦਸੰਬਰ ਨੂੰ ਟਰਾਇਲ ‘ਤੇ ਬਣੀ ਉੱਚ ਪੱਧਰੀ ਕਮੇਟੀ ਨੇ ਹੁਆਵਈ ਦੀ ਸ਼ਮੂਲੀਅਤ ਦਾ ਵਿਰੋਧ ਕੀਤਾ ਸੀ। ਕਮੇਟੀ ਨੇ ਚੀਨੀ ਫੌਜ ਅਤੇ ਸਰਕਾਰ ਨਾਲ ਕੰਪਨੀ ਦੇ ਨੇੜਲੇ ਸਬੰਧਾਂ ਦੇ ਮੱਦੇਨਜ਼ਰ ਸੰਵੇਦਨਸ਼ੀਲ ਜਾਣਕਾਰੀ  ਲੀਕ ਹੋਣ ਦਾ ਅੰਦਾਜ਼ਾ ਲਗਾਇਆ ਸੀ।

ਦਿਸਣਯੋਗ ਹੈ ਕਿ 59 ਚੀਨੀ ਐਪਸ ਉੱਤੇ ਪਾਬੰਦੀ ਲੱਗਣ ਤੋਂ ਬਾਅਦ ਕੇਂਦਰ ਸਰਕਾਰ ਨੇ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਇਨ੍ਹਾਂ ਐਪਸ ਨੂੰ ਤੁਰੰਤ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਗਲਵਾਰ ਨੂੰ ਦੂਰ ਸੰਚਾਰ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ 35 ਅਤੇ 24 ਐਪਸ ਦੀ ਸੂਚੀ ਇੰਟਰਨੈਟ ਸੇਵਾ ਪ੍ਰਦਾਤਾਵਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਟਿਕਟਾਕ ਐਪ ਨੂੰ ਮੰਗਲਵਾਰ ਨੂੰ ਗੂਗਲ ਪਲੇ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਟਿੱਕਟੌਕ ਨੇ ਖੁਦ ਇਨ੍ਹਾਂ ਸਟੋਰਾਂ ਤੋਂ ਆਪਣੀ ਐਪ ਨੂੰ ਹਟਾਇਆ ਹੈ।

- Advertisement -

Share this Article
Leave a comment