ਮੁੱਖ ਮੰਤਰੀ ਵਲੋਂ ਸੂਬੇ ਚ 31 ਤਾਰੀਖ ਤਕ ਲੌਕਡਾਊਨ ਦਾ ਐਲਾਨ, ਇਹ ਸੇਵਾਵਾਂ ਰਹਿਣਗੀਆਂ ਜਾਰੀ

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਨੂੰ ਦੇਖਦਿਆਂ ਹੁਣ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ| ਜਾਣਕਾਰੀ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ 31 ਤਾਰੀਖ ਤਕ ਸ਼ਟਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ| ਇਸ ਦੇ ਨਾਲ ਹੀ ਸੂਬੇ ਅੰਦਰ ਸਾਰੀਆਂ ਗੈਰ ਜ਼ਰੂਰੀ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ|

ਦੱਸ ਦੇਈਏ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ| ਜਿਸ ਦਾ ਅਸਰ ਵੀ ਅੱਜ ਦੇਖਣ ਨੂੰ ਮਿਲ ਰਿਹਾ ਹੈ| ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਹੁਕਮਾਂ ਤੋਂ ਬਾਅਦ ਜਰੂਰੀ ਸੇਵਾਵਾਂ ਜਿਵੇ ਸਿਹਤ, ਪੁਲਿਸ, ਬਿਜਲੀ, ਐਮਰਜੈਂਸੀ ਟ੍ਰਾਂਸਪੋਰਟ, ਦੁੱਧ ਦੀ ਸਪਲਾਈ, ਭੋਜਨ ਵਸਤਾਂ, ਦਵਾਈਆਂ, ਤਾਜ਼ਾ ਫਲ ਤੇ ਸਬਜ਼ੀਆਂ, ਪੀਣ ਵਾਲੇ ਪਾਣੀ ਦੀ ਸਪਲਾਈ,ਜਾਨਵਰਾਂ ਦੇ ਚਾਰੇ ਦੀ ਸਪਲਾਈ, ਪੈਟਰੋਲ, ਡੀਜ਼ਲ, ਸੀਐੱਨਜੀ ਪੰਪ/ਸਟੇਸ਼ਨ,ਮੈਡੀਕਲ ਤੇ ਸਿਹਤ ਉਪਕਰਣ ਤਿਆਰ ਕਰਨ ਵਾਲੀਆਂ ਇਕਾਈਆਂ, ਟੈਲੀਕਾਮ ਆਪਰੇਟਰਜ਼ ਤੇ ਏਜੰਸੀਆਂ ਅਤੇ ਉਨ੍ਹਾਂ ਏਜੰਸੀਆਂ ਵੱਲੋਂ ਨਿਯੁਕਤ ਦੂਰਸੰਚਾਰ ਸੇਵਾਵਾਂ ਜਾਰੀ ਰੱਖਣ ਲਈ ਮਕੈਨਿਕ ਜਾਂ ਇੰਜੀਨੀਅਰ,ਬੀਮਾ ਕੰਪਨੀਆਂ, ਬੈਂਕ ਤੇ ਏਟੀਐੱਮ ਹੀ ਜਾਰੀ ਰਹਿਣਗੀਆਂ|

Share this Article
Leave a comment