ਪਠਾਨਕੋਟ ‘ਚ ਭਾਰਤੀ ਫੌਜ ਦਾ ਹੈਲੀਕਾਪਟਰ ਕਰੈਸ਼ ਹੋ ਕੇ ਰਣਜੀਤ ਸਾਗਰ ਡੈਮ ‘ਚ ਡਿੱਗਿਆ

TeamGlobalPunjab
1 Min Read

ਪਠਾਨਕੋਟ : ਪਠਾਨਕੋਟ ‘ਚ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਸਿੱਧਾ ਰਣਜੀਤ ਸਾਗਰ ਡੈਮ ਦੇ ਵਿਚ ਡਿੱਗਿਆ।  ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ‘ਤੇ ਮੌਕੇ ‘ਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਵਿਚ ਪਾਇਲਟ ਸਮੇਤ 3 ਲੋਕ ਸਵਾਰ ਸਨ। ਹੈਲੀਕਾਪਟਰ ‘ਚ ਮੌਜੂਦ ਫ਼ੌਜੀ ਸੁਰੱਖਿਅਤ ਦੱਸੇ ਜਾ ਰਹੇ ਹਨ।  ਹੈਲੀਕਾਪਟਰ ਹਾਦਸਾ ਮੰਗਲਵਾਰ ਸਵੇਰੇ ਲਗਭਗ 10:30 ਵਜੇ ਵਾਪਰਿਆ। ਫੌਜ ਦੇ ਏਵਨ ਸਕਵਾਡ੍ਰਨ ਦੇ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ।

- Advertisement -

Share this Article
Leave a comment