ਭਾਰਤੀ-ਅਮਰੀਕੀਆਂ ਨੇ CAA ਤੇ NRC ਦੇ ਸਮਰਥਨ ‘ਚ ਕੱਢੀਆਂ ਰੈਲੀਆਂ

TeamGlobalPunjab
2 Min Read

ਵਾਸ਼ਿੰਗਟਨ: ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਸਮਰਥਨ ‘ਚ ਸਾਹਮਣੇ ਆਏ ਹਨ ਤੇ ਉਹ ਇਸ ਵਿਵਾਦਿਤ ਕਾਨੂੰਨ ਵਾਰੇ ਗਲਤ ਸੂਚਨਾਵਾਂ ਨੂੰ ਦੂਰ ਕਰਨ ਲਈ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਰੈਲੀਆਂ ਕਰ ਰਹੇ ਹਨ। ਸੰਸਦ ਵਿੱਚ ਜਦੋਂ ਤੋਂ ਨਾਗਰਿਕਤਾ ਬਿੱਲ ਪਾਸ ਹੋਇਆ ਹੈ ਉਦੋਂ ਤੋਂ ਭਾਰਤ ਵਿੱਚ ਪ੍ਰਦਰਸ਼ਨ ਚੱਲ ਰਹੇ ਹਨ।

ਉੱਥੇ ਹੀ, ਸਰਕਾਰ ਨੇ ਮੰਗਲਵਾਰ ਨੂੰ 2021 ਦੀ ਜਨਗਣਨਾ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰੇਸ਼ਨ ( ਐੱਨਪੀਆਰ ) ਲਈ 12,700 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਅਤੇ ਇਹ ਸਾਫ਼ ਕੀਤਾ ਕਿ ਐਨਪੀਆਰ ਦਾ ਵਿਵਾਦਿਤ ਐਨਆਰਸੀ ਨਾਲ ਕੋਈ ਸਬੰਧ ਨਹੀਂ ਹੈ।

ਰੈਲੀ ਦੇ ਆਯੋਜਕਾਂ ਨੇ ਦੱਸਿਆ ਕਿ ਇਸ ਰੈਲੀਆਂ ਦਾ ਉਦੇਸ਼ ਕਾਨੂੰਨ ਵਾਰੇ ਗਲਤ ਸੂਚਨਾਵਾਂ ਤੇ ਤੱਥਾਂ ਨੂੰ ਦੂਰ ਕਰਨਾ ਤੇ ਨਾਲ ਹੀ ਨਫ਼ਰਤ ਅਤੇ ਝੂਠ ਦੇ ਪ੍ਰਚਾਰ ਦਾ ਵਿਰੋਧ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ – ਅਮਰੀਕੀਆਂ ਨੇ ਦਸੰਬਰ ਵਿੱਚ ਸਿਐਟਲ, 22 ਦਸੰਬਰ ਨੂੰ ਆਸਟਿਨ ਤੇ 20 ਦਸੰਬਰ ਨੂੰ ਹਿਊਸਟਨ ਵਿੱਚ ਭਾਰਤੀ ਦੂਤਾਵਾਸ ਦੇ ਸਾਹਮਣੇ ਸੀਏਏ ਦੇ ਸਮਰਥਨ ਰੈਲੀਆਂ ਕੀਤੀ । ਡਬਲਿਨ , ਓਹਾਇਓ ਅਤੇ ਉੱਤਰੀ ਕੈਰੋਲਿਨਾ ਵਿੱਚ 22 ਦਸੰਬਰ ਨੂੰ ਰੈਲੀਆਂ ਕੱਢੀਆਂ ਗਈਆਂ।

ਆਯੋਜਕਾਂ ਨੇ ਦੱਸਿਆ ਕਿ ਡਲਾਸ, ਸ਼ਿਕਾਗੋ, ਸੈਨ ਫਰਾਂਸਿਸਕੋ, ਨਿਊਯਾਰਕ ਸਿਟੀ, ਵਾਸ਼ਿੰਗਟਨ ਡੀਸੀ, ਅਟਲਾਂਟਾ, ਸੈਨ ਜੋਸ ਅਤੇ ਹੋਰ ਥਾਵਾਂ ‘ਤੇ ਵੀ ਅਗਲੇ ਹਫਤੇ ਕਈ ਹੋਰ ਰੈਲੀਆਂ ਕੱਢਣ ਦੀ ਯੋਜਨਾ ਹੈ।

- Advertisement -

Share this Article
Leave a comment