Home / News / ਅਮਰੀਕਾ : ਮੋਬਾਈਲ ਫੋਨ ਤੋਂ ਲਾਰ ਦੀ ਜਾਂਚ ਲਈ ਭਾਰਤਵੰਸ਼ੀ ਰਿਸਰਚ ਟੀਮ ਨੇ ਜਿੱਤਿਆ 74 ਲੱਖ ਦਾ ਇਨਾਮ

ਅਮਰੀਕਾ : ਮੋਬਾਈਲ ਫੋਨ ਤੋਂ ਲਾਰ ਦੀ ਜਾਂਚ ਲਈ ਭਾਰਤਵੰਸ਼ੀ ਰਿਸਰਚ ਟੀਮ ਨੇ ਜਿੱਤਿਆ 74 ਲੱਖ ਦਾ ਇਨਾਮ

ਵਾਸ਼ਿੰਗਟਨ : ਅਮਰੀਕਾ ‘ਚ ਭਾਰਤੀ ਮੂਲ ਦੇ ਖੋਜੀ ਸੌਰਭ ਮਹਿਤਾ ਦੀ ਅਗਵਾਈ ਵਾਲੀ ਭਾਰਤੀ-ਅਮਰੀਕੀ ਵਿਗਿਆਨੀਆਂ ਦੀ ਰਿਸਰਚ ਟੀਮ ਨੇ ਲਾਰ ਰਾਹੀਂ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਮੋਬਾਈਲ ਫੋਨ ਆਧਾਰਤ ਇਕ ਜਾਂਚ ਵਿਕਸਿਤ ਕੀਤੀ ਹੈ। ਇਸ ਵਿਧੀ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਦਾ ਵੀ ਪਤਾ ਲੱਗ ਸਕਦਾ ਹੈ। ਇਸ ਜਾਂਚ ਪ੍ਰਣਾਲੀ ਨੂੰ ਵਿਕਸਿਤ ਕਰਨ ਦੇ ਲਈ ਭਾਰਤੀ-ਅਮਰੀਕੀ ਵਿਗਿਆਨੀਆਂ ਦੀ ਰਿਸਰਚ ਟੀਮ ਨੂੰ ਇੱਕ ਲੱਖ ਡਾਲਰ (ਕਰੀਬ 74 ਲੱਖ ਰੁਪਏ) ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।

ਭਾਰਤੀ ਮੂਲ ਦੇ ਸੌਰਭ ਮਹਿਤਾ ਦੀ ਅਗਵਾਈ ਵਾਲੀ ਕਾਰਨੇਲ ਰਿਸਰਚ ਟੀਮ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਟੈਕਨਾਲੋਜੀ ਐਕਸੈਲਰੇਟਰ ਚੈਲੰਜ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਵਿਸ਼ਵ ਸਿਹਤ ਲਈ ਬਿਨਾਂ ਕਿਸੇ ਚੀਰਫਾੜ ਵਾਲੀ ਨਵੀਂ ਜਾਂਚ ਦੇ ਵਿਕਾਸ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਦਿੱਤਾ ਜਾਂਦਾ ਹੈ। ਸੌਰਭ ਮਹਿਤਾ ਅਨੁਸਾਰ ਇਸ ਵਿਧੀ ਵਿਚ ਲਾਰ ਬਾਇਓਮਾਰਕਰ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਮਲੇਰੀਆ ਵਰਗੀਆਂ ਬਿਮਾਰੀਆਂ ਅਤੇ ਆਇਰਨ ਦੀ ਕਮੀ ਦਾ ਪਤਾ ਲਗਾਉਣ ਦੇ ਤੌਰ-ਤਰੀਕਿਆਂ ਵਿਚ ਵੱਡਾ ਬਦਲਾਅ ਆ ਸਕਦਾ ਹੈ। ਇਸ ਤਰੀਕੇ ਨਾਲ ਨਾ ਸਿਰਫ਼ ਜਲਦੀ ਸਗੋਂ ਸਹੀ ਨਤੀਜਾ ਵੀ ਮਿਲ ਸਕਦਾ ਹੈ। ਸੌਰਭ ਮਹਿਤਾ ਕਾਲਜ ਆਫ ਹਿਊਮਨ ਇਕੋਲੋਜੀ (ਸੀਐੱਚਈ) ਦੇ ਪੋਸ਼ਣ ਵਿਗਿਆਨ ‘ਚ ਐਸੋਸੀਏਟ ਪ੍ਰੋਫੈਸਰ ਹਨ।

Check Also

ਨਵਜੋਤ ਸਿੱਧੂੁ ਨੇ ਆਪਣੀ ਹੀ ਸਰਕਾਰ ਦੇ ਵੱਕਾਰ ‘ਤੇ ਚੁੱਕੇ ਸਵਾਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ …

Leave a Reply

Your email address will not be published. Required fields are marked *