ਪੰਜਾਬ ‘ਚ ਇੰਟਰਨੈਟ ਸੇਵਾਵਾਂ ਬੰਦ ਕੀਤੇ ਜਾਣ ‘ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਦੀ ਪ੍ਰਤੀਕਿਰਿਆ ਆਈ ਸਾਹਮਣੇ

Rajneet Kaur
2 Min Read

ਟੋਰਾਂਟੋ:  ਭਾਈ ਅੰਮ੍ਰਿਤਪਾਲ ਮਾਮਲੇ ਨੂੰ ਲੈਕੇ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ। ਇਸਦੇ ਨਾਲ ਹੀ  ਬਾਹਰ ਬੈਠੇ ਪੰਜਾਬੀਆਂ ਨੇ ਵੀ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। ਪੰਜਾਬ ‘ਚ ਕਈ ਵੱਡੀ ਸਖਸ਼ੀਅਤਾਂ ਦੇ ਸੋਸ਼ਲ ਅਕਾਉਂਟਸ ਬੰਦ ਕਰ ਦਿਤਾ ਗਏ ਹਨ।

ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੇ ਜਾਣ ਦੇ ਮੁੱਦੇ ‘ਤੇ  ਕੈਨੇਡਾ ਵਿੱਚ ਸੰਸਦ ਇਕਵਿੰਦਰ ਸਿੰਘ ਗਹੀਰ ਵਲੋਂ ਚਿੰਤਾ ਪ੍ਰਗਟਾਈ ਗਈ ਹੈ। ਜਿਸ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਵਾਪਰ ਰਹੇ ਘਟਨਾਕ੍ਰਮ ‘ਤੇ ਉਨ੍ਹਾਂ ਨੇ ਪੂਰੀ ਨਿਗਾਹ ਰੱਖੀ ਹੋਈ ਹੈ । ਪੰਜਾਬ ਵਿੱਚ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਦੂਰ ਕਰਨੀ ਜਾਰੀ ਰੱਖਣਗੇ।

ਦੱਸਦੀਏ ਕਿ ਇਸ ਵੇਲੇ ਕੈਨੇਡਾ ਵਿੱਚ ਕਰੀਬ ਸਾਢੇ 9 ਲੱਖ ਦੇ ਕਰੀਬ ਪੰਜਾਬੀ ਰਹਿ ਰਹੇ ਹਨ। ਮਾਲਟਨ – ਮਿਸੀਸਾਗਾ ਦੇ ਸੰਸਦ ਮੈਂਬਰ ਇਕਵਿੰਦਰ ਗਹੀਰ ਨੇ ਸਦਨ ‘ਚ ਕਿਹਾ , ਮੈਂ ਤੇ ਮੇਰੇ ਸਾਥੀਆਂ ਨੇ ਪੰਜਾਬ, ਭਾਰਤ ‘ਚ ਇੰਟਰਨੈਟ ਸੇਵਾਵਾਂ ਮੁਅੱਤਲ ਕਰਨ ਬਾਰੇ ਸੁਣਿਆ ਹੈ।ਕੈਨੇਡੀਅਨ ਲੋਕਾਂ ਦੇ ਰਿਸ਼ਤੇਦਾਰ ਜੋ ਪੰਜਾਬ ‘ਚ ਰਹਿੰਦੇ ਹਨ ਉਨ੍ਹਾਂ ਦੀ ਇੰਟਰਨੈਟ ਤੱਕ ਨਹੀਂ ਹੈ। ਜਿਸ ਤੋਂ ਬਾਅਦ ਜੌਲੀ ਨੇ ਕਿਹਾ ਕਿ ਅਸੀ ਪੰਜਾਬ ‘ਚ ਵਾਪਰ ਰਹੇ ਸਾਰੇ ਮਾਮਲੇ ਤੋਂ ਜਾਣੂ ਹਾਂ ਅਤੇ ਅਸੀ ਇਸ ‘ਤੇ ਤਿੱਖੀ ਨਜ਼ਰ ਰਖ ਰਹੇ ਹਾਂ।ਅਸੀ ਸਾਰੇ ਭਾਈਚਾਰੇ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨਾ ਜਾਰੀ ਰਖਾਂਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment