ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ‘ਚ ਮਿਲੀ ਅਹਿਮ ਜ਼ਿੰਮੇਵਾਰੀ

TeamGlobalPunjab
2 Min Read

ਵਾਸ਼ਿੰਗਟਨ : ਭਾਰਤਵੰਸ਼ੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸਟਾਫ ਸੈਕਟਰੀ ਨਾਮਜ਼ਦ ਕੀਤਾ ਗਿਆ ਹੈ। ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਸਟਾਫ ਸੈਕਟਰੀ ਦੀ ਵ੍ਹਾਈਟ ਹਾਊਸ ਦੇ ਵੇਸਟ ਵਿੰਗ ‘ਚ ਅਹਿਮ ਭੂਮਿਕਾ ਹੁੰਦੀ ਹੈ। ਉਸ ਦੇ ਜ਼ਰੀਏ ਹੀ ਸਰਕਾਰ ਦੇ ਪ੍ਰਸ਼ਾਸਨਿਕ ਵਿਭਾਗਾਂ ਦੀਆਂ ਫਾਈਲਾਂ ਰਾਸ਼ਟਰਪਤੀ ਤਕ ਪਹੁੰਚਦੀਆਂ ਹਨ। ਸਟਾਫ ਸੈਕਟਰੀ ਨੂੰ ਵ੍ਹਾਈਟ ਹਾਊਸ ‘ਚ ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸ ਮੰਨਿਆ ਜਾਂਦਾ ਹੈ। ਇਸ ਨਿਯੁਕਤੀ ‘ਤੇ ਸੈਨੇਟ ਦੀ ਮੋਹਰ ਦੀ ਜ਼ਰੂਰਤ ਨਹੀਂ ਹੁੰਦੀ।

ਸੀਐੱਨਐੱਨ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ Joe Biden ਦੀ ਸੀਨੀਅਰ ਸਲਾਹਕਾਰ ਨੀਰਾ ਟੰਡਨ (51) ਨੂੰ ਇਸ ਅਹੁਦੇ ‘ਤੇ ਸ਼ੁੱਕਰਵਾਰ ਸਵੇਰੇ ਨਿਯੁਕਤ ਕੀਤਾ ਗਿਆ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ, ‘ਟੰਡਨ ਨੂੰ ਨੀਤੀ ਤੇ ਪ੍ਰਬੰਧਨ ਦੇ ਖੇਤਰ ‘ਚ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਦਾ ਤਜਰਬਾ ਹੈ। ਘਰੇਲੂ, ਆਰਥਿਕ ਤੇ ਰਾਸ਼ਟਰੀ ਸੁਰੱਖਿਆ ਨੀਤੀ ਦੇ ਖੇਤਰ ‘ਚ ਉਨ੍ਹਾਂ ਦਾ ਤਜਰਬਾ ਇਸ ਨਵੀਂ ਭੂਮਿਕਾ ‘ਚ ਲਾਭਦਾਇਕ ਸਾਬਤ ਹੋਵੇਗਾ।’

ਟੰਡਨ ਨੇ ਅੱਠ ਮਹੀਨੇ ਪਹਿਲਾਂ ਰਿਪਬਲਿਕਨ ਸੈਨੇਟਰਾਂ ਦੇ ਸਖ਼ਤ ਵਿਰੋਧ ਕਾਰਨ ਵ੍ਹਾਈਟ ਹਾਊਸ ਆਫ ਮੈਨੇਜਮੈਂਟ ਐਂਡ ਬਜਟ ਦੇ ਨਿਰਦੇਸ਼ਕ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਵਾਪਸ ਲੈ ਲਈ ਸੀ। ਸੈਨੇਟਰ, ਟੰਡਨ ਦੇ ਉਨ੍ਹਾਂ ਇੰਟਰਨੈੱਟ ਮੀਡੀਆ ਪੋਸਟ ਤੋਂ ਖ਼ਫ਼ਾ ਸਨ, ਜੋ ਉਨ੍ਹਾਂ ਕੁਝ ਸੰਸਦ ਮੈਂਬਰਾਂ (ਜਿਨ੍ਹਾਂ ‘ਚ ਕੁਝ ਡੈਮੋਕ੍ਰੇਟਿਕ ਵੀ ਸ਼ਾਮਲ ਸਨ) ਖ਼ਿਲਾਫ਼ ਸਾਂਝੀਆਂ ਕੀਤੀਆਂ ਸਨ।

ਮਈ ‘ਚ ਹੀ ਟੰਡਨ ਨੂੰ ਵ੍ਹਾਈਟ ਹਾਊਸ ਦਾ ਸੀਨੀਅਰ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਉਹ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਜ਼ ‘ਚ ਸੀਨੀਅਰ ਐਡਵਾਈਜ਼ਰ ਰਹਿ ਚੁੱਕੀ ਹੈ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਲਈ ਵੀ ਕੰਮ ਕਰ ਚੁੱਕੀ ਹੈ।

- Advertisement -

ਨੀਰਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਕਾਰਜਕਾਲ ‘ਚ ਵ੍ਹਾਈਟ ਹਾਊਸ ‘ਚ ਬਤੌਰ ਐਸੋਸੀਏਟ ਡਾਇਰੈਕਟਰ (ਘਰੇਲੂ ਨੀਤੀ) ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਦੀ ਪਤਨੀ ਹਿਲੇਰੀ ਕਲਿੰਟਨ ਦੀ ਨੀਤੀ ਸਲਾਹਕਾਰ ਵੀ ਰਹੀ। ਉਨ੍ਹਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਸਾਇੰਸ ‘ਚ ਗ੍ਰੈਜੂਏਸ਼ਨ ਤੇ ਯੈੱਲ ਲਾਅ ਸਕੂਲ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ।

Share this Article
Leave a comment