ਵਾਸ਼ਿੰਗਟਨ: ਭਾਰਤੀ ਮੂਲ ਦੀ ਅਮਰੀਕੀ ਮੇਧਾ ਰਾਜ ਨੂੰ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਦੇ ਚੋਣ ਕੈਂਪੇਨ ਵਿੱਚ ਡਿਜਿਟਲ ਪ੍ਰਚਾਰ ਮੁੱਖੀ ਬਣਾਇਆ ਗਿਆ ਹੈ। ਇਹ ਜ਼ਿੰਮੇਵਾਰੀ ਇਸ ਲਈ ਹੋਰ ਵੀ ਅਹਿਮ ਹੈ, ਕਿਉਂਕਿ ਕੋਰੋਨਾਵਾਇਰਸ ਮਹਾਮਾਰੀ ਦੀ ਵਜ੍ਹਾ ਕਾਰਨ ਇਸ ਵਾਰ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਵਰਚੁਅਲ ਹੋਣਾ ਹੈ।
ਬਾਇਡੇਨ ਦੇ ਚੋਣ ਪ੍ਰਚਾਰ ਅਭਿਆਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਧਾ ਰਾਜ ਡਿਜਿਟਲ ਵਿਭਾਗ ਦੇ ਸਾਰੇ ਪਹਿਲੂਆਂ ‘ਤੇ ਕੰਮ ਕਰਣਗੀ। ਉਨ੍ਹਾਂ ਦਾ ਕੰਮ ਪ੍ਰਚਾਰ ਦੇ ਨਤੀਜਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਫਲ ਬਣਾਉਣ ਦਾ ਹੋਵੇਗਾ। ਇਹ ਜ਼ਿੰਮੇਵਾਰੀ ਮਿਲਣ ‘ਤੇ ਉਨ੍ਹਾਂ ਨੇ ਲਿੰਕਡਇਨ ‘ਤੇ ਕਿਹਾ, “ਚੋਣਾਂ ਵਿੱਚ 130 ਦਿਨ ਰਹਿੰਦੇ ਹਨ ਅਤੇ ਅਸੀ ਇੱਕ ਮਿੰਟ ਵੀ ਬਰਬਾਦ ਨਹੀਂ ਕਰਾਂਗੇ। ”
ਰਾਜ ਪਹਿਲਾਂ ਪੀਟ ਬੁਟੀਗੀਗ ਦੇ ਚੋਣ ਪ੍ਰਚਾਰ ਅਭਿਆਨ ਨਾਲ ਜੁੜੀ ਰਹੀ ਹਨ। ਬੁਟੀਗੀਗ ਨੇ ਵੀ ਹੁਣ ਬਾਇਡੇਨ ਨੂੰ ਸਮਰਥਨ ਦਿੱਤਾ ਹੈ।