ਅਮਰੀਕੀ ਰਾਸ਼ਟਰਪਤੀ ਦਾ ਦਾਅਵਾ, ਅਹਿਮਦਾਬਾਦ ‘ਚ 1 ਕਰੋੜ ਲੋਕ ਕਰਨਗੇ ਉਨ੍ਹਾਂ ਦਾ ਸਵਾਗਤ

TeamGlobalPunjab
3 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 24 ਫਰਵਰੀ ਨੂੰ ਦੋ ਦਿਨਾਂ ਦੇ ਭਾਰਤ ਦੌਰੇ ‘ਤੇ ਆਉਣ ਵਾਲੇ ਹਨ। ਉਨ੍ਹਾਂ ਦੇ ਭਾਰਤ ਆਉਣ ਤੋਂ ਪਹਿਲਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਦੇ ਸਵਾਗਤ ਵਿੱਚ ਕਿੰਨੇ ਲੋਕ ਅਹਿਮਦਾਬਾਦ ਹਵਾਈ ਅੱਡੇ ਤੋਂ ਮੋਟੇਰਾ ਸਟੇਡਿਅਮ ਵਿੱਚ ਇਕੱਠੇ ਹੋਣਗੇ ? ਇੱਕ ਲੱਖ, 70 ਲੱਖ ਜਾਂ ਫਿਰ ਇੱਕ ਕਰੋੜ। ਟਰੰਪ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਵਾਗਤ ਵਿੱਚ 70 ਲੱਖ ਲੋਕ ਹੋਣਗੇ ਅਤੇ ਇੱਕ ਕਰੋੜ ਲੋਕ ਉਨ੍ਹਾਂ ਦਾ ਸਵਾਗਤ ਕਰਨਗੇ।

ਟਰੰਪ ਇਹ ਦਾਅਵਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਤੋਂ ਕਰ ਰਹੇ ਹਨ। ਹਾਲਾਂਕਿ ਅਹਿਮਦਾਬਾਦ ਜਿਲਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਕਿਹਾ ਕਿ ਇੱਥੇ ਇੱਕ ਲੱਖ ਲੋਕ ਟਰੰਪ ਦੇ ਸਵਾਗਤ ਵਿੱਚ ਇਕੱਠੇ ਹੋਣਗੇ।

ਕੋਲਰਾਡੋ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਡੋਨਲਡ ਟਰੰਪ ਨੇ ਕਿਹਾ, ਅਗਲੇ ਹਫਤੇ ਮੈਂ ਭਾਰਤ ਜਾ ਰਿਹਾ ਹਾਂ। ਪੀਐੱਮ ਨਰਿੰਦਰ ਮੋਦੀ ਮੈਨੂੰ ਬਹੁਤ ਪਸੰਦ ਹਨ, ਮੈਂ ਉਨ੍ਹਾਂ ਨਾਲ ਟ੍ਰੇਡ ਡੀਲ ਨੂੰ ਲੈ ਕੇ ਵੀ ਗੱਲ ਕਰਾਂਗਾ। ਮੋਟੇਰਾ ਸਟੇਡਿਅਮ ਜਾਂਦੇ ਸਮੇਂ 10 ਮਿਲੀਅਨ ( 1 ਕਰੋੜ ) ਲੋਕ ਸਾਡਾ ਸਵਾਗਤ ਕਰਨਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਇੱਕ ਵੀਡੀਓ ਵਿੱਚ ਕਿਹਾ ਸੀ, ‘ਰੋਡ ਸ਼ੋਅ ਦੇ ਰਸਤੇ ਵਿੱਚ 70 ਲੱਖ ਲੋਕ ਮੌਜੂਦ ਹੋਣਗੇ।’ ਧਿਆਨ ਯੋਗ ਹੈ ਕਿ ਅਹਿਮਦਾਬਾਦ ਦੀ ਕੁੱਲ ਆਬਾਦੀ 70 ਤੋਂ 80 ਲੱਖ ਹੈ।

- Advertisement -

ਅਹਿਮਦਾਬਾਦ ਵਿੱਚ ਮੋਟੇਰਾ ਸਟੇਡਿਅਮ ਵਿੱਚ ਟਰੰਪ ਦੇ ਪ੍ਰਧਾਨਮੰਤਰੀ ਮੋਦੀ ਦੇ ਨਾਲ 24 ਫਰਵਰੀ ਨੂੰ ਹੋਣ ਵਾਲੇ ਸਮਾਗਮ ਨਮਸਤੇ ਟਰੰਪ ਨੂੰ ਲੈ ਕੇ ਜਿਲਾ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਇੱਥੇ ਇੱਕ ਲੱਖ ਲੋਕ ਟਰੰਪ ਦੇ ਸਵਾਗਤ ਵਿੱਚ ਇਕੱਠੇ ਹੋਣਗੇ। ਇਸ ਤੋਂ ਪਹਿਲਾਂ ਟਰੰਪ ਨੇ ਆਪਣੇ ਵੀਡੀਓ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਵਾਗਤ ਵਿੱਚ 70 ਲੱਖ ਲੋਕ ਆ ਰਹੇ ਹਾਂ ਉੱਥੇ ਹੀ ਪ੍ਰਬੰਧਾਂ ਲਈ ਸੁਰੱਖਿਆ ਵਿਵਸਥਾ ਸਖਤ ਕੀਤੀ ਗਈ ਹੈ। ਸ਼ਹਿਰ ਦੇ ਉਸ 22 ਕਿ.ਮੀ. ਦੇ ਹਿੱਸੇ ਨੂੰ ਚਮਕਾਇਆ ਜਾ ਰਿਹਾ ਹੈ ਜਿੱਥੇ ਟਰੰਪ ਦੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਟਰੰਪ ਸਾਬਰਮਤੀ ਆਸ਼ਰਮ ਵੀ ਜਾਣਗੇ।

Share this Article
Leave a comment