ਜਾਰਜ ਫਲਾਇਡ ਦੀ ਮੌਤ, ਨਸਲ ਭੇਦ ਖਿਲਾਫ ਗੁੱਸਾ, ਰਾਹੁਲ ਦੂਬੇ ਵੱਲੋਂ ਪਨਾਹ

TeamGlobalPunjab
4 Min Read

-ਅਵਤਾਰ ਸਿੰਘ

ਅਮਰੀਕਾ ਦੇ ਸ਼ਹਿਰ ਮਿਨੀਆਪੋਲਿਸ ਵਿੱਚ ਵੀਰਵਾਰ ਨੂੰ ਪੁਲਿਸ ਵਲੋਂ ਕਥਿਤ ਤੌਰ ‘ਤੇ ਮਾਰੇ ਗਏ ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਸੁਨਹਿਰੀ ਤਾਬੂਤ ਸਾਹਮਣੇ ਕਈ ਉੱਘੀਆਂ ਹਸਤੀਆਂ, ਗੀਤਕਾਰ ਅਤੇ ਆਗੂ ਹਾਜ਼ਰ ਹੋਏ। ਲੋਕਾਂ ਨੇ ਉਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਪੁਲੀਸ ਹਿਰਾਸਤ ਵਿੱਚ ਫਲਾਇਡ ਦੀ ਮੌਤ ਕਾਰਨ ਪੁੂਰੀ ਦੁਨੀਆ ਵਿੱਚ ਰੋਸ ਹੈ ਅਤੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਫਲਾਇਡ ਨਮਿਤ 6 ਦਿਨਾਂ ਤਕ 3 ਸ਼ਹਿਰਾਂ ਵਿੱਚ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ। ਪਹਿਲਾ ਸਮਾਗਮ ਮਿਨੀਆਪੋਲਿਸ ਦੀ ਨੌਰਥ ਸੈਂਟਰਲ ਯੂਨੀਵਰਸਿਟੀ ਵਿੱਚ ਹੋਇਆ। ਸ਼ਰਧਾਂਜਲੀ ਸਮਾਗਮ ਦੌਰਾਨ ਪੁਲੀਸ ਦੇ ਕੰਮਕਾਜ ਵਿੱਚ ਬਦਲਾਅ ਦੀ ਮੰਗ ਵੀ ਉਠੀ।

ਅਮਰੀਕਾ ਵਿੱਚ ਜਾਰੀ ਮੁਜ਼ਾਹਰਿਆਂ ਵਿਚਾਲੇ ਇੱਕ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ: “ਨਸਲਵਾਦ ਮੁੱਕੇਗਾ ਕਦੋਂ?” ਕਈ ਸਾਲਾਂ ਤੋਂ ਕਈ ਘਟਨਾਵਾਂ ਦੇ ਬਾਅਦ ਹੁਣ ਮਿਨੀਐਪੋਲਿਸ ਵਿੱਚ ਅਫ਼ਰੀਕੀ-ਅਮਰੀਕੀ ਜਾਰਜ ਫਲਾਇਡ ਦਾ ਪੁਲਿਸ ਹੱਥੋਂ ਕਥਿਤ ਕਤਲ ਹੋਇਆI ਜਦੋਂ ਲੋਕ ਇਕੱਠੇ ਹੋਏ ਤਾਂ ਦੁੱਖ ਤੇ ਗੁੱਸੇ ਦਾ ਪ੍ਰਗਟਾਵਾ ਸੀI ਹਾਲਾਂਕਿ ਉਸ ਦੇ ਭਰਾ ਨੇ ਅਪੀਲ ਵੀ ਕੀਤੀ ਕਿ ਮੁਜਾਹਰਿਆਂ ਵਿੱਚ ਹੋ ਰਹੀ ਹਿੰਸਕ ਕਾਰਵਾਈ ਨੂੰ ਰੋਕਿਆ ਜਾਵੇI

- Advertisement -

ਇੱਕ ਹਫ਼ਤੇ ਤੋਂ ਚੱਲ ਰਹੇ ਮੁਜ਼ਾਹਰੇ ਪਹਿਲਾਂ ਹਿੰਸਕ ਨਹੀਂ ਸਨ। ਮੁਜ਼ਾਹਰਾਕਾਰੀਆਂ ਨੇ ਰਾਤ ਦੇ ਕਰਫ਼ਿਊ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾI
ਪੁਲਿਸ ਤੇ ਸੁਰੱਖਿਆ ਬਲ ਨੇ ਮੁਜ਼ਾਹਰਾਕਾਰੀਆਂ ਨਾਲ ਸਖਤ ਵਰਤਾਅ ਕੀਤਾ ਜਿਸ ਕਾਰਨ ਪੁਲਿਸ ਦੇ ਵਤੀਰੇ ਉੱਤੇ ਮੁੜ ਸਵਾਲ ਖੜ੍ਹੇ ਹੋ ਗਏI ਪੁਲਿਸ ਅਫ਼ਸਰ ਡੈਰੇਕ ਸ਼ਾਵਿਨ ਉੱਤੇ ਹੁਣ ਕਤਲ ਦਾ ਮਾਮਲਾ ਤਾਂ ਦਰਜ ਹੋ ਗਿਆ ਹੈ ਪਰ ਉਸ ਉੱਤੇ ਪਹਿਲਾਂ 17 ਵਾਰੀ ਕੀਤੇ ਮਾੜੇ ਵਤੀਰੇ ਦੇ ਲੱਗੇ ਇਲਜ਼ਾਮ ਬਾਰੇ ਕੋਈ ਕਾਰਵਾਈ ਨਹੀਂ ਹੋਈ ਸੀI ਸਰਕਾਰੀ ਰਿਪੋਰਟ ਮੁਤਾਬਿਕ ਧੌਣ ਉੱਤੇ ਗੋਡਾ ਮੌਤ ਦਾ ਸਿੱਧਾ ਕਾਰਨ ਨਹੀਂ ਬਣਿਆ। ਪਰ ਜੋ ਗੈਰ-ਸਰਕਾਰੀ ਰਿਪੋਰਟ ਆਈ ਹੈ ਉਸ ਵਿੱਚ ਸਾਹ ਘੁਟਣ ਕਰਕੇ ਮੌਤ ਹੋਈ ਅਤੇ ਇਹ ਕਤਲ ਦਾ ਮਾਮਲਾ ਹੈI ਇਸ ਤੋਂ ਬਾਅਦ ਕੁਝ ਸੁਰੱਖਿਆ ਕਰਮੀ ਲੋਕਾਂ ਦੇ ਨਾਲ ਖੜ੍ਹਨ ਦਾ ਫ਼ੈਸਲਾ ਕਰ ਰਹੇ ਹਨ ਪਰ ਰਾਸ਼ਟਰਪਤੀ ਵੱਲੋਂ ਅਜਿਹਾ ਕੁਝ ਨਹੀਂ ਨਜ਼ਰ ਆ ਰਿਹਾI ਡੌਨਲਡ ਟਰੰਪ ਨੇ ਤਾਂ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਵਿਰੁੱਧ ਸਖਤੀ ਕੀਤੀ ਜਾਵੇI

ਮੁਜਾਹਰਾਕਾਰੀਆਂ ਨਾਲ ਹੋ ਰਹੀ ਜ਼ਿਆਦਤੀ ਲਈ ਕੁਝ ਲੋਕ ਉਨ੍ਹਾਂ ਨੂੰ ਬਚਾਉਣ ਲਈ ਵੀ ਅੱਗੇ ਜਿਨ੍ਹਾਂ ਨੇ ਆਪਣੇ ਘਰਾਂ ਵਿਚ ਸ਼ਰਨ ਦੇ ਕੇ ਪੁਲਿਸ ਦੀ ਕੁੱਟ ਮਾਰ ਤੋਂ ਉਨ੍ਹਾਂ ਦੀ ਜਾਨ ਬਚਾਈ। ਉਨ੍ਹਾਂ ਨੂੰ ਪਨਾਹ ਦੇਣ ਵਾਲੇ ਭਾਰਤੀ ਮੂਲ ਦੇ ਰਾਹੁਲ ਦੂਬੇ ਜਿਸ ਨੇ 80 ਮੁਜਾਹਰਾਕਾਰੀਆਂ ਆਪਣੇ ਘਰ ਵਿਚ ਪਨਾਹ ਦਿੱਤੀ। ਉਸ ਨੇ ਉਨ੍ਹਾਂ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ ਦਿੱਤੇ ਕਿ ਇਥੇ ਤੁਸੀਂ ਮਹਿਫ਼ੂਜ਼ ਹੋ। ਅਮਰੀਕਾ ਦੇ ਵਾਸ਼ਿੰਗਟਨ ਵਿੱਚ ਮੁਜ਼ਾਹਰੇ ਦੌਰਾਨ ਪੁਲਿਸ ਨੇ ਕਰਫਿਊ ਲਗਾਇਆ ਤੇ ਪੁਲਿਸ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਰਹੀ ਸੀ। ਦੋਵੇਂ ਪਾਸਿਓਂ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਅਜਿਹੇ ਵਿੱਚ ਜਦੋਂ ਮੁਜ਼ਾਹਰਾਕਾਰੀਆਂ ਨੇ ਰਾਹੁਲ ਦਾ ਦਰਵਾਜ਼ਾ ਖੜਕਾਇਆ ਤਾਂ ਰਾਹੁਲ ਦੂਬੇ ਨੇ ਆਪਣੇ ਦਰ ਖੋਲ੍ਹ ਦਿੱਤੇ। ਘਬਰਾਏ ਹੋਏ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖ ਕੇ ਉਸ ਦਾ ਮਨ ਪਸੀਜ ਗਿਆ।

ਵਾਸ਼ਿੰਗਟਨ ਡੀ ਸੀ ਵਿੱਚ ਪਿਛਲੇ 17 ਸਾਲਾਂ ਤੋਂ ਰਹਿੰਦੇ ਬਿਜਨਸਮੈਨ ਰਾਹੁਲ ਦੂਬੇ ਇਨ੍ਹਾਂ ਸਾਰਿਆਂ ਲਈ ਉਸ ਨੇ ਆਪਣੇ ਘਰ ਦੇ ਸਾਰੇ ਕਮਰੇ ਖੋਲ ਦਿੱਤੇ।
ਰਿਪੋਰਟਾਂ ਅਨੁਸਾਰ ਦੂਬੇ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਧੀ, ਉਸ ਦਾ ਪੁੱਤਰ ਘਰ ਨਹੀਂ ਸੀ, ਇਸ ਲਈ ਉਸ ਨੇ ਪੁੱਤਰ ਦਾ ਕਮਰਾ ਵੀ ਉਨ੍ਹਾਂ ਲਈ ਖੋਲ ਦਿੱਤਾ। ਉਨ੍ਹਾਂ ਨੂੰ ਜਦੋਂ ਪੁੱਛਿਆ, ”ਤੁਸੀਂ ਖੁਸ਼ ਹੋ ਤਾਂ ਉਨ੍ਹਾਂ ਦਾ ਜਵਾਬ ਸੀ, ਖੁਸ਼ ਨਹੀਂ ਅਸੀਂ ਸੁਰੱਖਿਅਤ ਹਾਂ।”

ਅਲਵਾਰੇਜ਼ ਦੂਬੇ ਟ੍ਰੇਡਿੰਗ ਕੰਪਨੀ ਦੇ ਮਾਲਕ ਰਾਹੁਲ ਦੂਬੇ ਅੱਜ ਕੱਲ੍ਹ ਅਮਰੀਕੀ ਮੀਡੀਆ ਦੀਆਂ ਸੁਰਖੀਆਂ ਬਣੇ ਹੋਏ ਹਨ। ਬਹੁਤ ਸਾਰੇ ਲੋਕ ਦੂਬੇ ਵਲੋਂ ਕੀਤੇ ਇਸ ਭਲੇ ਦੇ ਕੰਮ ਲਈ ਟਵੀਟ ਕਰ ਕੇ ਉਸ ਦਾ ਧੰਨਵਾਦ ਕਰ ਰਹੇ ਹਨ। ਉਸ ਵਲੋਂ ਮਾਨਵਤਾ ਲਈ ਕੀਤੇ ਕੰਮ ਤੋਂ ਹੋਰ ਵੀ ਪ੍ਰੇਰਨਾ ਲੈ ਰਹੇ ਹਨ।

Share this Article
Leave a comment