ਅਮਰੀਕਾ ਦੇ ਹੋਨੋਲੁਲੁ ‘ਚ ਗੋਲੀਬਾਰੀ, ਦੋ ਪੁਲਿਸ ਅਧਿਕਾਰੀਆਂ ਦੀ ਮੌਤ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਹੋਨੋਲੁਲੁ ਵਿੱਚ ਐਤਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਹੋਨੋਲੁਲੁ ਵਿੱਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨਾਲ ਮੁੱਠਭੇੜ ਦੌਰਾਨ ਇਹ ਘਟਨਾ ਵਾਪਰੀ।

ਯੂਐਸ ਮੀਡੀਆ ਰਿਪੋਰਟਾਂ ਦੇ ਮੁਤਾਬਕ ਫੈਡਰਲ ਬਿਊਰੋ ਆਫ ਇੰਵੇਸਟਿਗੇਸ਼ਨ (ਐੱਫਬੀਆਈ) ਨੇ ਐਤਵਾਰ ਨੂੰ ਦੱਸਿਆ ਕਿ ਹੋਨੋਲੁਲੁ ਦੇ ਵਾਇਕਿਕਿ ਇਲਾਕੇ ਵਿੱਚ ਪੁਲਿਸ ਅਧਿਕਾਰੀਆਂ ਦੀ ਇੱਕ ਬੰਦੂਕਧਾਰੀ ਨਾਲ ਮੁੱਠਭੇੜ ਹੋ ਰਹੀ ਸੀ। ਦੋਵਾਂ ਵਲੋਂ ਗੋਲੀਬਾਰੀ ਹੋ ਰਹੀ ਸੀ।

ਐੱਫਬੀਆਈ ਨੇ ਇਸ ਵੀ ਗੋਲੀਬਾਰੀ ਵਿੱਚ ਪੁਲਿਸ ਦੇ ਦੋ ਜਵਾਨਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦੀ ਬੰਦੂਕਧਾਰੀ ਨਾਲ ਮੁੱਠਭੇੜ ਲੰਮੀ ਚੱਲੀ ਅਤੇ ਇਸਦ ਲਈ ਘਟਨਾ ਸਥਾਨ ਦੇ ਆਸਪਾਸ ਦੇ ਮਕਾਨ ਖਾਲੀ ਕਰਾਏ ਗਏ।

ਇਸ ਤੋਂ ਇਲਾਵਾ ਹੋਨੋਲੁਲੁ ਦੇ ਮੇਅਰ ਦਫ਼ਤਰ ਤੋਂ ਦੋਵੇਂ ਪੁਲਿਸ ਅਧਿਕਾਰੀਆਂ ਦੀ ਮੌਤ ਦੀ ਆਧਿਕਾਰਿਕ ਪੁਸ਼ਟੀ ਵੀ ਕੀਤੀ ਗਈ ਹੈ। ਹਾਲਾਂਕਿ ਪੁਲਿਸ ਦੇ ਬੁਲਾਰੇ ਵਲੋਂ ਇਸ ਮੁੱਠਭੇੜ ਵਾਰੇ ਜ਼ਿਆਦਾ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਗਈ ਹੈ। ਇਸ ਲਈ ਹਾਲੇ ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਬੰਦੂਕਧਰੀਆਂ ਕੌਣ ਸੀ ਅਤੇ ਇਸ ਦਾ ਮਕਸਦ ਕੀ ਸੀ ?

- Advertisement -

Share this Article
Leave a comment