“ਕੋਵਿਡ-19 ਤੋਂ ਬਾਅਦ ਵੈਕਸੀਨ-ਸੁਪਰਪਾਵਰ ਵਜੋਂ ਜਾਣਿਆ ਜਾਵੇਗਾ ਭਾਰਤ”

TeamGlobalPunjab
6 Min Read

–ਡਾ. ਬਲਰਾਮ ਭਾਰਗਵ, ਡੀਜੀ, ਆਈਸੀਐੱਮਆਰ;

ਭਾਰਤ ਨੇ ਕੋਰੋਨਾ ਵੈਕਸੀਨੇਸ਼ਨ ’ਚ 100 ਕਰੋੜ ਡੋਜ਼ ਲਗਾਉਣ ਦਾ ਅੰਕੜਾ ਛੂਹ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿਸ਼ਵ ’ਚ ਲੱਗੀਆਂ 700 ਕਰੋੜ ਵੈਕਸੀਨਸ ’ਚੋਂ ਸੱਤਵਾਂ ਹਿੱਸਾ ਭਾਰਤ ਦਾ ਹੈ। ਖ਼ਾਸ ਗੱਲ ਇਹ ਰਹੀ ਹੈ ਕਿ ਭਾਰਤ ਨੇ ਸਿਰਫ਼ ਟੀਕਾਕਰਣ ਹੀ ਨਹੀਂ ਕੀਤਾ, ਸਗੋਂ ਦੋ ਦੋ ਸਫ਼ਲ ਵੈਕਸੀਨ ਨਿਰਮਾਣ ਤੋਂ ਬਾਅਦ ਵਿਸ਼ਵ ’ਚ ਸਪਲਾਈ ਦੇ ਨਾਲ ਨਾਲ ਭਾਰਤ ’ਚ ਟੀਕਾਕਰਣ ਦੀ ਰਫ਼ਤਾਰ ਨੂੰ ਕਾਇਮ ਰੱਖਣਾ ਆਪਣੇ ਆਪ ’ਚ ਵੱਡੀ ਸਫ਼ਲਤਾ ਰਹੀ ਹੈ।

ਭਾਰਤ ’ਚ 100 ਕਰੋੜ ਖ਼ੁਰਾਕਾਂ ਦੇ ਟੀਕਾਕਰਣ ਲਈ ਸਭ ਤੋਂ ਪਹਿਲਾ ਸਿਹਰਾ ਮੈਂ ਸਾਡੇ ਸਿਹਤ ਕਰਮੀਆਂ ਤੇ ਫ੍ਰੰਟਲਾਈਨ ਵਰਕਰਸ ਨੂੰ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਅਣਥੱਕ ਮਿਹਨਤ ਤੇ ਸਮਰਪਣ ਨਾਲ ਮਹਾਮਾਰੀ ਦੇ ਕਠਿਨ ਸਮੇਂ ’ਚ ਵੀ ਬਿਨਾ ਕਿਸੇ ਅਰਾਮ ਦੇ ਆਪਣੀ ਸਿਹਤ ਨੂੰ ਜੋਖਮ ’ਚ ਪਾ ਕੇ ਕੰਮ ਕੀਤਾ। ਇਹ ਸਫ਼ਲਤਾ ਜਾਂ ਇਤਿਹਾਸਿਕ ਪੜਾਅ ਉਨ੍ਹਾਂ ਸਾਰਿਆਂ ਦੇ ਸਮੂਹਿਕ ਪ੍ਰਯਤਨਾਂ ਕਾਰਨ ਹਾਸਲ ਹੋਇਆ ਹੈ,। ਦੂਜੇ ਪਿਛਲੇ ਕਈ ਦਹਾਕਿਆਂ ਤੋਂ ਨਵਜਨਮੇ ਬਾਲ ਤੇ ਮਾਵਾਂ ਲਈ ਸੰਚਾਲਿਤ ਕੀਤੇ ਜਾਣ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਨਿਯਮਿਤ ਟੀਕਾਕਰਣ ਮੁਹਿੰਮ ਸਦਕਾ ਸਾਡੀ ਸਿਹਤ ਸੇਵਾ ਟੀਮ ਨੂੰ ਟੀਕਾਕਰਣ ਦੇ ਸੰਦਰਭ ’ਚ ਵੱਡਾ ਅਨੁਭਵ ਹਾਸਲ ਹੋਇਆ, ਜਿਸ ਨੇ ਟੀਕਾਕਰਣ ਲਈ ਮਨੋਬਲ ਵਧਾਇਆ।

ਤੀਜਾ, ਟੀਕਾਕਰਣ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਰਕਾਰ ਦੇ ਵਿਭਿੰਨ ਪੜਾਵਾਂ ਦੇ ਇੱਕ ਸਮੁੱਚੇ ਟੀਚੇ ਨੇ ਇਸ ਯਾਤਰਾ ’ਚ ਸਹਿਯੋਗ ਦਿੱਤਾ। ਸਰਕਾਰ ਦੀਆਂ ਵਿਭਿੰਨ ਇਕਾਈਆਂ ਜਿਵੇਂ ਨੀਤੀ ਆਯੋਗ, ਭਾਰਤੀ ਮੈਡੀਕਲ ਖੋਜ ਪਰਿਸ਼ਦ, ਨੈੱਗਵੈਕ (NEGVAC) ਐਕਸਪਰਟ ਗਰੁੱਪ, ਸੰਗਠਿਤ ਕਮੇਟੀਆਂ ਤੇ ਹੋਰ ਮੰਤਰਾਲਿਆਂ ਦਾ ਸਿਹਤ ਮੰਤਰਾਲੇ ਨਾਲ ਸਹਿਯੋਗ ਆਦਿ ਨੇ ਇਕਜੁੱਟ ਹੋ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

- Advertisement -

ਸੌ ਕਰੋੜ ਟੀਕਾਕਰਣ ਦੇ ਇਸ ਰਿਕਾਰਡ ਨੂੰ ਸਥਾਪਿਤ ਕਰਨ ਵਿੱਚ ਸਰਕਾਰ ਦੀਆਂ ਜ਼ਰੂਰਤਾਂ ਅਨੁਸਾਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਜਨਤਕ ਤੇ ਨਿਜੀ ਭਾਈਵਾਲੀ ਨਾਲ ਕੰਮ ਕਰਨ ਦੀ ਸਮਰੱਥਾ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਅਨਿਸ਼ਚਿਤਤਾਵਾਂ ਦੇ ਇਸ ਸਮੇਂ ’ਚ ਵੀ ਜਿੱਤ ਮਿਲੀ ਹੈ; ਭਾਵੇਂ ਉਹ ਕੋਵਿਡ ਪਲੈਟਫ਼ਾਰਮ ਨੂੰ ਸਥਾਪਿਤ ਕਰਨਾ ਹੋਵੇ ਜਾਂ ਫਿਰ ਵਿਵਹਾਰਕਤਾ ਨੂੰ ਧਿਆਨ ’ਚ ਰੱਖਦਿਆਂ ਵਿਭਿੰਨ ਸ਼੍ਰੇਣੀ ਸਮੂਹਾਂ ਦੇ ਲੋਕਾਂ ਦੇ ਟੀਕਾਕਰਣ ਨੂੰ ਪ੍ਰਾਥਮਿਕਤਾ ਦੇਣਾ ਹੋਵੇ। ਵਿਸ਼ਾਲ ਅਤੇ ਵਿਆਪਕ ਟੀਕਾਕਰਣ ਮੁਹਿੰਮ ’ਚ ਛੋਟੇ ਫ਼ੈਸਲਿਆਂ ਨੂੰ ਵੀ ਧਿਆਨ ’ਚ ਰੱਖਿਆ ਗਿਆ, ਜਿਸ ਦੇ ਨਤੀਜੇ ਵਜੋਂ ਸੌ ਕਰੋੜ ਟੀਕਾਕਰਣ ਦਾ ਮੁਕਾਮ ਹਾਸਲ ਕੀਤਾ ਗਿਆ, ਇਨ੍ਹਾਂ ਸਭ ਤੋਂ ਵਧ ਕੇ ਦੇਸ਼ ’ਚ ਜਨਤਕ ਸਿਹਤ ਪ੍ਰਤੀ ਆਪਣੀ ਇੱਕ ਸਪਸ਼ਟ ਪ੍ਰਤੀਬੱਧਤਾ ਦਿਖਾਈ ਤੇ ਇਸ ਦੇ ਬਿਹਤਰ ਨਤੀਜੇ ਮਿਲੇ।

ਇਸ ਤਰ੍ਹਾਂ ਨਾਲ ਵੈਕਸੀਨ ਨੂੰ ਬਣਾਉਣ ਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਕੰਮ ਕਰਨ ਨਾਲ ਇੱਕ–ਦੂਜੇ ਪ੍ਰਤੀ ਵਿਸ਼ਵਾਸ ਤੇ ਸਮਰੱਥਾਵਾਂ ੳਤੇ ਭਰੋਸਾ ਪਹਿਲਾਂ ਵਧੇਰੇ ਵੱਡਾ ਹੈ। ਇਸ ਪੂਰੇ ਗੇੜ ’ਚ ਦੋ ਤਰਕਿਆਂ ਨਾਲ ਕੰਮ ਕੀਤਾ ਅਗਾ। ਪਹਿਲਾ ਆਈਸੀਐੱਮਆਰ ਦਾ ਭਾਰਤ ਬਾਇਓਟੈੱਕ ਉੱਤੇ ਭਰੋਸਾ ਵਧਿਆ, ਦੂਜੇ ਭਾਰਤ ਬਾਇਓਟੈੱਕ ਦਾ ਆਈਸੀਐੱਮਆਰ ਉੱਤੇ ਭਰੋਸਾ ਵਧਿਆ।

ਵੈਕਸੀਨ ਵਿਕਾਸ ਉੱਤੇ ਕੰਮ ਕਰਨ ਦੀ ਸ਼ੁਰੂਆਤ ਦੇ ਸਮੇਂ ਤੋਂ ਹੀ ਆਈਸੀਐੱਮਆਰ–ਭਾਰਤ ਬਾਇਓਟੈੱਕ ਨੇ ਇਹ ਸਪਸ਼ਟ ਕਰ ਲਿਆ ਸੀ ਕਿ ਕਿਸੇ ਵੀ ਤਰ੍ਹਾਂ ਦੇ ਵਿਗਿਆਨਕ ਨਤੀਜੇ ਜਾਂ ਵਿਕਾਸ ਨੂੰ ਇੱਕ ਵਿਗਿਆਨਕ ਅਧਾਰ ਨਾਲ ਕੀਤਾ ਜਾਵੇਗਾ ਅਤੇ ਕੀਤੇ ਗਏ ਕੰਮ ਦੇ ਦਸਤਾਵੇਜ਼ਾਂ ਨੂੰ ਸਾਇੰਟੀਫ਼ਿਕ ਜਰਨਲ ਵਿਗਿਆਨਕ ਖੋਜ ਪੱਤ੍ਰਿਕਾ ’ਚ ਪ੍ਰਕਾਸ਼ਿਤ ਕਰਵਾਇਆ ਜਾਵੇਗਾ। ਹੁਣ ਜਿਵੇਂ ਕਿ ਸਾਨੂੰ ਪਤਾ ਹੈ ਕਿ ਕੋਵੈਕਸੀਨ ਦੇ ਵਿਗਿਆਨਕ ਪ੍ਰਮਾਣਾਂ ਉੱਤੇ ਪ੍ਰਕਾਸ਼ਿਤ 15 ਤੋਂ ਵੱਧ ਖੋਜ-ਪੱਤਰਾਂ ਦੀ ਅੰਤਰਰਾਸ਼ਟਰੀ ਵਿੱਦਿਅਕ ਸੰਸਥਾਨਾਂ ਨੇ ਸ਼ਲਾਘਾ ਕੀਤੀ ਹੈ। ਇਹ ਸਾਰੇ ਖੋਜ–ਪੱਤਰ ਵਿਗਿਆਨਕ ਸਾਹਿਤਕ ਜਗਤ ਵਿੱਚ ਵਿਸ਼ਵ ਪੱਧਰ ਉੱਤੇ ਵੈਕਸੀਨ ਖੋਜ ਵਿਕਾਸ ਤੇ ਪ੍ਰਮਾਣਿਕਤਾ ਲਈ ਜਾਣੇ ਜਾਂਦੇ ਹਨ ਫਿਰ ਭਾਵੇਂ ਉਹ ਵੈਕਸੀਨ ਦਾ ਪਰੀਖਣ ਤੋਂ ਪਹਿਲਾਂ ਦਾ ਵਿਕਾਸ ਹੋਵੇ, ਛੋਟੇ ਜਾਨਵਰਾਂ ਉੱਤੇ ਵੈਕਸੀਨ ਦੀ ਖੋਜ ਹੋਵੇ, ਹੈਮਸਟਰ ਅਧਿਐਨ ਹੋਵੇ, ਵੱਡੇ ਜਾਨਵਰਾਂ ਉੱਤੇ ਵੈਕਸੀਨ ਟ੍ਰਾਇਲ ਆਦਿ ਹੋਵੇ।

ਇਨ੍ਹਾਂ ਖੋਜ-ਪੱਤ੍ਰਿਕਾਵਾਂ ’ਚ ਵੈਕਸੀਨ ਵਿਕਾਸ ਦੇ ਪਹਿਲੇ, ਦੂਜੇ ਅਤੇ ਤੀਜੇ ਗੇੜ ਦੇ ਨਤੀਜੇ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਹੁੰਦੇ ਰਹੇ ਹਨ। ਵੈਕਸੀਨ ਪਰੀਖਣਾਂ ਦੇ ਇਨ੍ਹਾਂ ਅਧਿਐਨਾਂ ’ਚ ਅਲਫ਼ਾ ਏ ਬੀਟਾ ਏ ਗਾਮਾ ਤੇ ਡੈਲਟਾ ਵੇਰੀਐਂਟ ਵਿਰੁੱਧ ਵੈਕਸੀਨ ਦੀ ਪ੍ਰਮਾਣਿਕਤਾ ਨੂੰ ਵੀ ਪ੍ਰਭਾਵੀ ਤਰੀਕੇ ਨਾਲ ਸ਼ਾਮਲ ਕੀਤਾ ਗਿਆ। ਦੇਸ਼ ’ਚ ਕੋਵੈਕਸੀਨ ਨਾਲ ਭਰਪੂਰ ਵਿਗਿਆਨ ਤੇ ਜਨ ਸਿਹਤ ਸਹਿ-ਵਿਕਾਸ ਕਰਦਿਆਂ ਸਭ ਤੋਂ ਪਹਿਲਾਂ ਟੀਕੇ ਦੇ ਵਿਕਾਸ ਦਾ ਅਨੁਭਵ ਸਾਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਭਾਰਤ ਹੁਣ ਵਿਸ਼ਵ ਦੀ ਫਾਰਮੇਸੀ ਤੋਂ ਵੀ ਜ਼ਿਆਦਾ ਟੀਕੇ ਦੀ ਸੁਪਰਪਾਵਰ ਵਿੱਚ ਅੱਗੇ ਹੈ। ਮਹਾਮਾਰੀ ਦੇ ਮਾੜੇ ਦੌਰ ਦੇ ਵਿਚਕਾਰ ਟੀਕੇ ਦੇ ਵਿਕਾਸ ਦੇ ਅਨੁਭਵ ਤੋਂ ਪ੍ਰਾਪਤ ਵਿਸ਼ਵਾਸ ਨਾਲ, ਅਸੀਂ ਭਵਿੱਖ ਵਿੱਚ ਹੋਰ ਬਿਮਾਰੀਆਂ ਲਈ ਨਵੇਂ ਟੀਕੇ ਬਣਾਉਣ ਦੇ ਯੋਗ ਹੋਵਾਂਗੇ। ਇਹ ਨਾ ਸਿਰਫ਼ ਭਾਰਤੀ ਆਬਾਦੀ ਲਈ, ਬਲਕਿ ਵਿਸ਼ਵ ਆਬਾਦੀ ਲਈ ਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਸਾਰੇ ਪ੍ਰਯਤਨਾਂ ਦਾ ਮੂਲ ਸਿਧਾਂਤ ‘ਵਸੂਧੈਵ ਕੁਟੁੰਬਕਮ’ ਜਾਂ ‘ਵਿਸ਼ਵ ਇੱਕ ਪਰਿਵਾਰ’ ਹੈ।

ਦੂਜਾ, ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ, ਅਸੀਂ ਜੈਨਰਿਕ ਦਵਾਈਆਂ ਦੇ ਨਿਰਮਾਣ ਲਈ ਪਾਵਰ ਹਾਊਸ ਵਜੋਂ ਜਾਣੇ ਜਾਂਦੇ ਹਾਂ। ਕੋਵਿਡ-19 ਦਾ ਇਹ ਅਨੁਭਵ ਸਾਨੂੰ ਵੈਲਿਊ ਚੇਨ ਨੂੰ ਅੱਗੇ ਵਧਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਖੋਜ ਜਾਂ ਟੀਕੇ ਦੀ ਖੋਜ ਵਿੱਚ ਇੱਕ ਨਵਾਂ ਨਮੂਨਾ ਸਥਾਪਿਤ ਕਰਨ ਲਈ ਪ੍ਰੇਰਿਤ ਕਰੇਗਾ। ਇਸ ਅਨੁਭਵ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ, ਸਾਨੂੰ ਅਕਾਦਮਿਕਤਾ ਅਤੇ ਉਦਯੋਗ ਦੇ ਨਾਲ ਵੱਡੇ ਪੱਧਰ ‘ਤੇ ਕੰਮ ਕਰਨਾ ਪਏਗਾ। ਇਹ ਪਹਿਲਾਂ ਹੀ ਇੰਜੀਨੀਅਰਿੰਗ ਦੇ ਖੇਤਰ ਵਿੱਚ ਕੀਤਾ ਜਾ ਰਿਹਾ ਹੈ, ਜਿੱਥੇ ਆਈਆਈਟੀ ਦੇ ਪ੍ਰੋਫੈਸਰ ਸਲਾਹ ਅਤੇ ਨਵੇਂ ਪ੍ਰਯੋਗ ਕੀਤੇ ਜਾਂਦੇ ਹਨ। ਅਜਿਹੀ ਵਰਤੋਂ ਹਾਲੇ ਤੱਕ ਬਾਇਓ-ਮੈਡੀਕਲ ਅਤੇ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਨਹੀਂ ਕੀਤੀ ਗਈ ਹੈ। ਇਨ੍ਹਾਂ ਖੇਤਰਾਂ ਵਿੱਚ ਸਾਡੇ ਵਿਦਵਾਨਾਂ ਨੂੰ ਉਨ੍ਹਾਂ ਦੁਆਰਾ ਬਣਾਈ ਗਈ ਬੌਧਿਕ ਸੰਪਤੀ ਤੋਂ ਉਤਸ਼ਾਹਿਤ ਅਤੇ ਲਾਭ ਪ੍ਰਾਪਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਅਸੀਂ ਹੁਣ ਅਜਿਹੇ ਸਾਰੇ ਮਾਰਗ ਸਥਾਪਿਤ ਕਰਨੇ ਹਨ।

- Advertisement -
Share this Article
Leave a comment