ਟੋਕੀਓ ਓਲੰਪਿਕਸ ਵਿੱਚ ਪੁਰਸ਼ਾਂ ਦੇ ਹਾਕੀ ਦੇ ਸੈਮੀਫਾਈਨਲ ਮੁਕਾਬਲਾ ਵਿੱਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਹਰਾਇਆ।
ਆਖਰੀ ਦੇ ਮਿੰਟਾਂ ਵਿੱਚ, ਸ਼੍ਰੀਜੇਸ਼ ਗੋਲ ਪੋਸਟ ਛੱਡ ਕੇ ਬਾਹਰ ਚਲਾ ਗਿਆ ਅਤੇ ਬੈਲਜੀਅਮ ਨੇ ਇਸਦਾ ਪੂਰਾ ਲਾਭ ਉਠਾਉਂਦਿਆ ਇੱਕ ਹੋਰ ਗੋਲ ਕੀਤਾ। ਇਸ ਨਾਲ ਭਾਰਤ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਸੈਮੀਫਾਈਨਲ ਵਿੱਚ ਭਾਰਤ 2-5 ਨਾਲ ਹਾਰ ਗਿਆ। ਮੈਚ ਦਾ ਪਹਿਲਾ ਅੱਧ ਮੁੱਕਣ ਤੱਕ ਦੋਹੇਂ ਟੀਮਾਂ ਦੋ -ਦੋ ਗੋਲ ਨਾਲ ਬਰਾਬਰੀ ‘ਤੇ ਸਨ।ਹੈਂਡਰਿਕਸ ਨੇ ਅੰਤਿਮ ਕੁਆਰਟਰ ਵਿੱਚ ਦੋ ਹੋਰ ਗੋਲ ਕੀਤੇ ਜਿਸ ਨਾਲ ਬੈਲਜੀਅਮ ਦੀ ਬੜ੍ਹਤ ਦੋ ਗੋਲ ਹੋ ਗਈ। ਜੌਨ-ਜੌਨ ਡੋਮੈਨ ਨੇ ਪੰਜਵਾਂ ਗੋਲ ਕਰਕੇ ਬੈਲਜੀਅਮ ਨੇ ਜਿੱਤ ਹਾਸਲ ਕੀਤੀ। ਹੁਣ ਭਾਰਤ ਫਾਈਨਲ ਤੋਂ ਬਾਹਰ ਹੋ ਗਿਆ। ਪੁਰਸ਼ ਹਾਕੀ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਹੁਣ ਭਾਰਤ ਦਾ ਸਾਹਮਣਾ ਆਸਟਰੇਲੀਆ ਜਾਂ ਜਰਮਨੀ ਨਾਲ ਹੋਵੇਗਾ।