ਨਵੀਂ ਦਿੱਲੀ: ਭਾਰਤ ਸਣੇ ਦੁਨੀਆਭਰ ਦੇ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੋਰੋਨਾਵਾਇਰਸ ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 2.26 ਕਰੋੜ ਤੋਂ ਜ਼ਿਆਦਾ ਲੋਕ ਇਸ ਸੰਕਰਮਣ ਦੀ ਲਪੇਟ ਵਿੱਚ ਆ ਚੁੱਕੇ ਹਨ। ਇਹ ਵਾਇਰਸ 7.93 ਲੱਖ ਮਰੀਜ਼ਾਂ ਦੀ ਜ਼ਿੰਦਗੀ ਲੈ ਚੁੱਕਿਆ ਹੈ। ਭਾਰਤ ਵਿੱਚ ਵੀ ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਹਾਲਾਂਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 29,05,823 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 68,898 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਦੌਰਾਨ ਦੇਸ਼ ਵਿੱਚ 983 ਕੋਵਿਡ – 19 ਸੰਕਰਮਿਤਾਂ ਦੀ ਮੌਤ ਵੀ ਹੋਈ ਹੈ। 21,58,946 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ ਕੁੱਲ 54,849 ਲੋਕਾਂ ਦੀ ਜਾਨ ਗਈ ਹੈ। ਦੇਸ਼ ਵਿੱਚ 6,92,028 ਐਕਟਿਵ ਕੇਸ ਹਨ। ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਹ ਮਾਮੂਲੀ ਵਾਧੇ ਤੋਂ ਬਾਅਦ 74.30 ਫ਼ੀਸਦੀ ‘ਤੇ ਪਹੁੰਚ ਗਿਆ ਹੈ। ਪਾਜ਼ਿਟਿਵਿਟੀ ਰੇਟ 8.54 ਫ਼ੀਸਦੀ ਹੈ ਦੇਸ਼ ਵਿੱਚ 20 ਅਗਸਤ ਨੂੰ 8,05,985 ਕੋਰੋਨਾ ਸੈਂਪਲ ਟੈਸਟ ਕੀਤੇ ਗਏ।
📍 #COVID19 India Tracker
(As on 21 August, 2020, 08:00 AM)
▶️ Confirmed cases: 29,05,823
▶️ Recovered: 21,58,946 (74.3%) 👍
▶️ Active cases: 6,92,028 (23.8%)
▶️ Deaths: 54,849 (1.9%)#IndiaFightsCorona#IndiaWillWin#StaySafe
Via @MoHFW_INDIA pic.twitter.com/B6EdGrXqhn
— #IndiaFightsCorona (@COVIDNewsByMIB) August 21, 2020
ਹੁਣ ਤੱਕ 3,34,67237 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਦੇਸ਼ ਦੇ ਲਗਭਗ ਸਾਰੇ ਸੂਬਿਆਂ ਤੋਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਕਈ ਸੂਬੇ ਅਜਿਹੇ ਵੀ ਹਨ, ਜੋ ਇਸ ਮਹਾਮਾਰੀ ਤੋਂ ਆਜ਼ਾਦ ਹੋ ਚੁੱਕੇ ਸਨ ਪਰ ਪ੍ਰਵਾਸੀਆਂ ਦੇ ਵਾਪਸ ਆਉਣ ਨਾਲ ਉਹ ਫਿਰ ਤੋਂ ਇਸ ਸੰਕਰਮਣ ਦੀ ਲਪੇਟ ਵਿੱਚ ਆ ਗਏ।