ਕੋਰੋਨਾ ਵਾਇਰਸ: ਸੂਬਾ ਸਰਕਾਰ ਨੇ ਫੇਸਬੁਕ ਦੀ ਮਦਦ ਨਾਲ ਸ਼ੁਰੂ ਕੀਤੀ ਨਵੀਂ ਪਹਿਲ! ਹੁਣ ਤੁਸੀਂ ਵੀ ਰਹਿ ਸਕੋਗੇ ਅਪਡੇਟ

TeamGlobalPunjab
1 Min Read

ਚੰਡੀਗੜ੍ਹ : ਸੂਬਾ ਸਰਕਾਰ ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿੱਚ ਆਪਣੇ ਵਲੋਂ ਕੋਈ ਵੀ ਕਮੀ ਨਹੀਂ ਛੱਡਣਾ ਚਾਹੁੰਦੀ। ਇਸ ਲਈ ਹਰ ਦਿਨ ਨਵੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਅੱਜ ਸਰਕਾਰ ਵਲੋਂ ਲੋੋਕਾਂ ਨੂੰ ਕੋਵਿਡ-19 ਪ੍ਰਤੀ ਜਾਣਕਾਰੀ ਨਵੀਂ ਅਤੇ ਪਹਿਲ ਕੀਤੀ ਗਈ ਹੈ । ਸਰਕਾਰ ਵੱਲੋਂ ਫੇਸਬੁੱਕ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਵਿਡ-19 ਸੰਬੰਧੀ ਜਾਣਕਾਰੀ ਦੇੇਣ ਅਤੇ ਅਪਡੇਟ ਰੱਖਣ ਲਈ ਇੱਕ ਵਿਸ਼ੇਸ਼ ਚੈਟਬੋਟ ਤਿਆਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੰੰਜਾਬ ਸਰਕਾਰ ਦੇ ਬੁਲਾਰੇ ਵਲੋਂ ਕੀਤੀ ਗਈ ਹੈ ।

ਬੁਲਾਰੇ ਨੇ ਦੱਸਿਆ ਕਿ ਇਹ ਚੈਟਬੋਟ ਫੇਸਬੁੱਕ ਪੇਜ https://www.facebook.com/PunjabGovtIndia ਉੱਤੇ ਉਪਲਬਧ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪੰਨੇ ਦੇ ਮੈਸੇਜ ਬਟਨ ਤੇ ਕਲਿੱਕ ਕਰਕੇ ਇਸ ਚੈਟਬੋਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਦਸਿਆ ਕਿ ਚੈੈੈੈਟਬੋਟ ‘ਤੇ ਜਿਵੇਂ ਹੀ ਤੁਸੀਂ ਸੁਨੇਹਾ ਭੇਜਦੇ ਹੋ ਜਵਾਬ ਦੇਣਾ ਸ਼ੁਰੂ ਕਰ ਦਿੰਦੀ ਹੈ। ਸ਼ੁਰੂ ਵਿੱਚ ਇਹ ਤਿੰਨ ਵਿਕਲਪਾਂ ਵਿਚਕਾਰ ਚੋਣ ਕਰਨ ਦੀ ਪੇਸ਼ਕਸ਼ ਕਰਦੀ ਹੈ ਜਿੰਨ੍ਹਾਂ ਵਿੱਚ ਕੋਵਿਡ -19 ਜਾਣਕਾਰੀ, ਜ਼ਰੂਰੀ ਦੁਕਾਨਾਂ ਅਤੇ ਭਾਸ਼ਾ ਦੀ ਚੋਣ ਸ਼ਾਮਿਲ ਹਨ। ਇਹ ਚੈਟਬੋਟ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸਹੂਲਤ ਮੁਹੱਈਆ ਕਰਵਾਊਂਦੀ ਹੈ।

Share this Article
Leave a comment