ਸਿਡਨੀ: ਭਾਰਤ ਅਤੇ ਆਸਟ੍ਰੇਲੀਆ ਦੇ ਵਿਚ ਚਾਰ ਮੈਚ ਦੀ ਸੀਰੀਜ਼ ਦਾ ਇਥੇ ਖੇਲਾ ਗਿਆ ਅਖੀਰਲਾ ਟੈਸਟ ਡਰਾਅ ਹੋ ਗਿਆ। ਇਸਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਈ ਇਹ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤ ਨੇ 71 ਸਾਲ ਦੇ ਇਤਿਹਾਸ ‘ਚ ਆਸਟ੍ਰੇਲੀਆ ‘ਚ ਪਹਿਲੀ ਬਾਰ ਟੈਸਟ ਸੀਰੀਜ਼ ਜਿੱਤੀ ਹੈ। ਇਹ ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ਵਾਲੀ ਦੁਨੀਆ ਦੀ ਪੰਜਵੀਂ ਅਤੇ ਏਸ਼ੀਆ ਦੀ ਪਹਿਲੀ ਟੀਮ ਹੈ।
ਇਸ ਤੋਂ ਪਹਿਲਾਂ ਇੰਗਲੈਂਡ, ਵੈਸਟਇੰਡੀਜ਼, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਸਟ੍ਰੇਲੀਆ ‘ਚ ਸੀਰੀਜ਼ ਜਿੱਤ ਚੁੱਕੇ ਹਨ। ਚੇਤੇਸ਼ਵਰ ਪੁਜਾਰਾ ਨੂੰ ‘ਮੈਨ ਆਫ਼ ਦਿ ਮੈਚ` ਅਤੇ ‘ਮੈਨ ਆਫ਼ ਦਿ ਸੀਰੀਜ਼` ਚੁਣਿਆ ਗਿਆ ਹੈ।
ਭਾਰਤ ਨੂੰ ਆਸਟ੍ਰੇਲੀਆ ‘ਚ ਪਹਿਲੀ ਟੈਸਟ-ਸੀਰੀਜ਼ ਦੀ ਜਿੱਤ ਲਈ 11 ਸੀਰੀਜ਼ ਦੀ ਉਡੀਕ ਕਰਨੀ ਪਈ ਸੀ ਤੇ 12ਵੀਂ ਸੀਰੀਜ਼ ‘ਚ ਇਹ ਜਿੱਤ ਮਿਲ ਸਕੀ। ਭਾਰਤ ਨੇ 1947-38 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੀ ਟੈਸਟ-ਸੀਰੀਜ਼ ਲਈ ਦੌਰਾ ਕੀਤਾ ਸੀ ਤੇ ਉਸ ਵੇਲੇ ਤੋਂ ਲੈ ਕੇ ਭਾਰਤੀ ਟੀਮ ਕਦੇ ਕੋਈ ਟੈਸਟ-ਸੀਰੀਜ਼ ਨਹੀਂ ਜਿੱਤ ਸਕੀ ਸੀ।
ਚਾਰ ਮੈਚਾਂ ਦੀ ਸੀਰੀਜ਼ ਵਿਚ ਭਾਰਤ ਪਹਿਲਾਂ ਤੋਂ ਹੀ 2-1 ਨਾਲ ਅੱਗੇ ਸੀ। ਇਹ ਮੈਚ ਰੱਦ ਹੋਇਆ ਤੇ ਭਾਰਤ ਇਸ ਸੀਰੀਜ਼ ਨੂੰ ਆਪਣੇ ਨਾਮ ਕਰਨ ਵਿੱਚ ਸਫ਼ਲ ਰਿਹਾ।
ਇਸ ਦੇ ਨਾਲ ਹੀ ਵਿਰਾਟ ਕੋਹਲੀ ਆਸਟ੍ਰੇਲੀਆ `ਚ ਲੜੀ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਵੀ ਬਣ ਗਏ ਸਨ। ਬਿਸ਼ਨ ਸਿੰਘ ਬੇਦੀ ਨੇ ਇੱਥੇ ਲੜੀ ਦੇ ਦੋ ਮੈਚ ਜਿੱਤੇ ਸਨ।
ਆਸਟ੍ਰੇਲੀਆ ‘ਚ ਭਾਰਤੀ ਕ੍ਰਿਕੇਟ ਟੀਮ ਨੇ ਰਚਿਆ ਇਤਿਹਾਸ, 71 ਵਰ੍ਹਿਆਂ ਬਾਅਦ ਜਿੱਤੀ ਪਹਿਲੀ ਸੀਰੀਜ਼
Leave a Comment
Leave a Comment