ਵਿਸ਼ਵ ਕੱਪ 2023 ਹਾਰਨ ਤੋਂ ਬਾਅਦ ਅਨੁਸ਼ਕਾ ਵਿਰਾਟ ਨੂੰ ਜੱਫੀ ਪਾ ਕੇ ਹੌਸਲਾ ਦਿੰਦੀ ਆਈ ਨਜ਼ਰ

Rajneet Kaur
2 Min Read

ਨਿਊਜ਼ ਡੈਸਕ:  ਵਿਸ਼ਵ ਕੱਪ 2023 ਦੀ ਟਰਾਫੀ ਭਾਰਤ ਦੇ ਹੱਥੋਂ  ਜਾਣ ਤੋਂ ਬਾਅਦ ਕਰੋੜਾਂ ਲੋਕਾਂ ਦੇ ਦਿਲ ਟੁੱਟ ਗਏ ਹਨ। ਕਈਆਂ ਦੀਆਂ ਅੱਖਾਂ ‘ਚੋਂ ਹੰਝੂ ਨਹੀਂ ਰੁੱਕ ਰਹੇ ਜਦੋਂਕਿ ਕੁਝ ਆਪਣੇ ਦੁੱਖ ਨੂੰ ਛੁਪਾਉਣ ਲਈ ਆਪਣੀਆਂ ਭਾਵਨਾਵਾਂ ‘ਤੇ ਕਾਬੂ ਰੱਖਦੇ ਨਜ਼ਰ ਆਏ।  ਇਸ ਦੌਰਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।  ਇਸ ਤਸਵੀਰ ‘ਚ ਅਨੁਸ਼ਕਾ ਭਾਵੁਕ ਵਿਰਾਟ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ।ਇਹ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਹੈ।

ਜਿਵੇਂ ਹੀ ਭਾਰਤੀ ਟੀਮ ਵਿਸ਼ਵ ਕੱਪ ਮੈਚ ਹਾਰ ਗਈ, ਟਰਾਫੀ ਨੂੰ ਚੁੱਕਣ ਦੀਆਂ ਕਰੋੜਾਂ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਨਾ ਸਿਰਫ ਭਾਰਤੀ ਟੀਮ ਬਲਕਿ ਸਟੇਡੀਅਮ ‘ਚ ਮੌਜੂਦ ਹਰ ਭਾਰਤੀ ਦੀਆਂ ਅੱਖਾਂ ‘ਚ ਹੰਝੂ ਸਨ। ਇਸ ਦੌਰਾਨ ਵਿਰਾਟ ਮੈਚ ਦੇਖਣ ਆਈ ਪਤਨੀ ਅਨੁਸ਼ਕਾ ਸ਼ਰਮਾ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਗਲੇ ਲਗਾ ਲਿਆ। ਵਿਰਾਟ ਅਤੇ ਅਨੁਸ਼ਕਾ ਨੂੰ ਦੇਖ ਕੇ ਸਾਫ ਹੈ ਕਿ ਦੋਵੇਂ ਕਾਫੀ ਭਾਵੁਕ ਹਨ। ਅਨੁਸ਼ਕਾ ਵਿਰਾਟ ਨੂੰ ਜੱਫੀ ਪਾ ਕੇ ਹੌਸਲਾ ਦਿੰਦੀ ਨਜ਼ਰ ਆਈ। ਇਸ ਜੋੜੇ ਦੀ ਫੋਟੋ ਮਿੰਟਾਂ ‘ਚ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਇਸ ਵਾਇਰਲ ਫੋਟੋ ਤੋਂ ਇਲਾਵਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਅਨੁਸ਼ਕਾ ਸ਼ਰਮਾ ਦੇ ਚਿਹਰੇ ‘ਤੇ ਹਾਰ ਦਾ ਦਰਦ ਸਾਫ ਦਿਖਾਈ ਦੇ ਰਿਹਾ ਸੀ। ਵੀਡੀਓ ‘ਚ ਅਨੁਸ਼ਕਾ ਉਦਾਸ ਨਜ਼ਰ ਆ ਰਹੀ ਸੀ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment