ਕੋਰੋਨਾ ਵਾਇਰਸ ਦੇ ਮਾਮਲੇ ‘ਚ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਜਾਦੇ ਰਹੇ ਹਨ। ਲਾਕਡਾਊਨ ਦੇ ਬਾਜਵੂਦ ਸੰਕਰਮਿਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜੇਕਰ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਕੋਵਿਡ – 19 ਦੇ ਮਾਮਲਿਆਂ ਦੀ ਗਿਣਤੀ ਵਧ ਕੇ 85,000 ਤੋਂ ਪਾਰ ਹੋ ਗਈ ਹੈ।

ਉਥੇ ਹੀ ਅੰਕੜਿਆਂ ਦੇ ਮਾਮਲੇ ਵਿੱਚ ਭਾਰਤ ਚੀਨ ਤੋਂ ਅੱਗੇ ਨਿਕਲ ਗਿਆ ਹੈ। ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਆਧਾਰ ‘ਤੇ ਭਾਰਤ, ਦੁਨੀਆ ਵਿੱਚ 11ਵੇਂ ਸ‍ਥਾਨ ‘ਤੇ ਆ ਗਿਆ ਹੈ। ਭਾਰਤ ਵਿੱਚ ਜੇਕਰ ਪਿਛਲੇ ਕੁੱਝ ਦਿਨਾਂ ਦੀ ਗਿਣਤੀ ਵੇਖੀ ਜਾਵੇ ਤਾਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਪਹਿਲਾਂ ਜਿੱਥੇ ਹਰ ਰੋਜ਼ 1000 – 1200 ਮਾਮਲੇ ਸਾਹਮਣੇ ਆ ਰਹੇ ਸਨ, ਉੱਥੇ ਹੀ ਹੁਣ 3000 ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ।

ਕੋਵਿਡ – 19 ਮਹਾਮਾਰੀ ਨਾਲ ਭਾਰਤ ਹੁਣ ਜਿੱਥੇ ਦੁਨੀਆ ਦਾ 11ਵਾਂ ਸਭ ਤੋਂ ਪ੍ਰਭਾਵਿਤ ਦੇਸ਼ ਹੈ ਉੱਥੇ ਹੀ ਭਾਰਤ ਤੋਂ ਜ਼ਿਆਦਾ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਵਿੱਚ ਸੰਕਰਮਿਤਾਂ ਦੀ ਗਿਣਤੀ ਇੱਕ ਲੱਖ ਤੋਂ ਜ਼ਿਆਦਾ ਹੈ। ਇਸ ਸੂਚੀ ਵਿੱਚ ਅਮਰੀਕਾ ਸਿਖਰ ‘ਤੇ ਹੈ ਜਿੱਥੇ 14 ਲੱਖ ਤੋਂ ਜ਼ਿਆਦਾ ਲੋਕ ਲਪੇਟ ਵਿੱਚ ਹਨ।

ਚੀਨ ਦੇ ਆਧਿਕਾਰਿਤ ਅੰਕੜਿਆਂ ਦੇ ਮੁਤਾਬਕ ਚੀਨ ਵਿੱਚ 4, 633 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ ਜਦਕਿ 78,000 ਤੋਂ ਜ਼ਿਆਦਾ ਲੋਕ ਸੰਕਰਮਣ ਤੋਂ ਅਜ਼ਾਦ ਹੋਕੇ ਘਰ ਪਰਤ ਚੁੱਕੇ ਹਨ।

- Advertisement -

Share this Article
Leave a comment