ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਪਾਸ, ਪੀਐੱਮ ਮੋਦੀ ਨੇ ਕੀਤਾ ਟਵੀਟ 

TeamGlobalPunjab
1 Min Read

ਨਵੀਂ ਦਿੱਲੀ : ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਦੇ ਬਾਵਜੂਦ ਅੱਜ ਰਾਜ ਸਭਾ ‘ਚ ਫਾਰਮਰਜ਼ ਐਂਡ ਪ੍ਰੋਡਿਊਸ ਐਂਡ ਕਾਮਰਸ ਪ੍ਰੋਮੋਸ਼ਨ ਐਂਡ ਫੈਸੀਲਿਟੇਸ਼ਨ ਬਿੱਲ 2020 ਅਤੇ ਫਾਰਮਜ਼ ਐਂਪਾਵਰਮੈਂਟ ਐਂਡ ਫਾਰਮ ਸਰਵਿਸਿਜ਼ ਬਿੱਲ 2020 ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਕੱਲ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਹ ਇਕ ਵਾਰ ਫਿਰ ਕਹਿ ਰਹੇ ਹਨ ਕਿ ਐਮ.ਐਸ.ਪੀ. ਵਿਵਸਥਾ ਤੇ ਸਰਕਾਰੀ ਖ਼ਰੀਦ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਲਈ ਬਿਹਤਰ ਜੀਵਨ ਸੁਨਿਸ਼ਚਿਤ ਹੋਵੇਗਾ।

Share this Article
Leave a comment