ਭਾਰਤ ਨੇ ਚੀਨ ਨੂੰ ਵੁਹਾਨ ‘ਚ ਫਸੇ ਆਪਣੇ ਵਿਦਿਆਰਥੀਆਂ ਨੂੰ ਉੱਥੋਂ ਬਾਹਰ ਕੱਢਣ ਦੀ ਕੀਤੀ ਅਪੀਲ

TeamGlobalPunjab
2 Min Read

ਪੇਇਚਿੰਗ: ਭਾਰਤ ਨੇ ਚੀਨ ਨੂੰ ਬੇਨਤੀ ਕੀਤੀ ਹੈ ਕਿ ਵੁਹਾਨ ਵਿੱਚ ਫਸੇ 250 ਭਾਰਤੀ ਵਿਦਿਆਰਥੀਆਂ ਨੂੰ ਸ਼ਹਿਰ ਛੱਡਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦਈਏ ਕਿ ਵੁਹਾਨ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਮੁੱਖ ਕੇਂਦਰ ਹੈ। ਮੰਨਿਆ ਜਾ ਰਿਆ ਹੈ ਕਿ ਭਾਰਤ ਦੇ ਲਗਭਗ 700 ਵਿਦਿਆਰਥੀ ਵੁਹਾਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਥਿਤ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮੈਡੀਕਲ ਦੇ ਵਿਦਿਆਰਥੀ ਹਨ।

ਪ੍ਰਸ਼ਾਸਨ ਨੇ ਕਿਸੇ ਦੇ ਵੀ ਵੁਹਾਨ ਛੱਡਣ ‘ਤੇ ਰੋਕ ਲਗਾ ਦਿੱਤੀ ਹੈ ਇਸ ਸ਼ਹਿਰ ਦੀ ਆਬਾਦੀ 1.1 ਕਰੋੜ ਹੈ। ਸ਼ਹਿਰ ਵਿੱਚ ਲਗਭਗ 1300 ਲੋਕ ਚਪੇਟ ‘ਚ ਆ ਗਏ ਹਨ ਅਤੇ 41 ਦੀ ਮੌਤ ਹੋ ਗਈ ਹੈ। ਜ਼ਿਆਦਾਤਰ ਭਾਰਤੀ ਵਿਦਿਆਰਥੀ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਦੀ ਵਜ੍ਹਾ ਕਾਰਨ ਆਪਣੇ ਘਰ ਚਲੇ ਗਏ ਹਨ ਅਤੇ 250-300 ਵਿਦਿਆਰਥੀ ਹੁਣ ਵੀ ਸ਼ਹਿਰ ਵਿੱਚ ਹਨ। ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਦੇ ਮਾਪਿਆਂ ਲਈ ਤੇਜੀ ਨਾਲ ਫੈਲ ਰਿਹਾ ਵਾਇਰਸ ਪਰੇਸ਼ਾਨੀ ਬਣ ਗਿਆ ਹੈ। 23 ਜਨਵਰੀ ਨੂੰ ਸ਼ਹਿਰ ਨੂੰ ਸੀਲ ਕਰਣ ਤੋਂ ਪਹਿਲਾਂ ਕੁੱਝ ਵਿਦਿਆਰਥੀ ਨਗਰ ਛੱਡਣ ਵਿੱਚ ਕਾਮਯਾਬ ਰਹੇ ਸਨ।

ਭਾਰਤ ਨੇ ਚੀਨ, ਖਾਸਕਰ ਵੁਹਾਨ ਤੋਂ ਆਉਣ ਵਾਲੇ ਮੁਸਾਫਰਾਂ ਦੀ ਨਿਗਰਾਨੀ ਵਧਾ ਦਿੱਤੀ ਹੈ। ਪੇਇਚਿੰਗ ਵਿੱਚ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਹਾਲਤ ਦੇ ਮੱਦੇਨਜ਼ਰ ਭਾਰਤ ਨੇ ਚੀਨੀ ਵਿਦੇਸ਼ੀ ਮੰਤਰਾਲੇ ਅਤੇ ਵੁਹਾਨ ਦੇ ਸਥਾਨਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਸ਼ਹਿਰ ਛੱਡਣ ਦਾ ਪ੍ਰਬੰਧ ਕਰਨ ‘ਤੇ ਵਿਚਾਰ ਕੀਤਾ ਜਾਵੇ।

ਚੀਨੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਨ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਸੀ, ਅਸੀ ਚੀਨ ਵਿੱਚ ਵਿਦੇਸ਼ੀ ਦੂਤਾਵਾਸ ਅਧਿਕਾਰੀਆਂ ਦੀ ਉਨ੍ਹਾਂ ਦੇ ਆਧਿਕਾਰਿਕ ਕੰਮ ਵਿੱਚ ਹਮੇਸ਼ਾ ਸਹਾਇਤਾ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਹਰ ਸਹਾਇਤਾ ਅਤੇ ਜ਼ਰੂਰੀ ਸਹੂਲਤਾਂ ਦੀ ਪੇਸ਼ਕਸ਼ ਕੀਤੀ ਹੈ ਅਤੇ ਅਸੀ ਚੀਨ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦੀ ਗਰੰਟੀ ਲਈ ਕੰਮ ਕਰ ਰਹੇ ਹਾਂ।

- Advertisement -

Share this Article
Leave a comment