ਭਾਰਤ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 31

TeamGlobalPunjab
2 Min Read

ਨਵੀਂ ਦਿੱਲੀ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾਵਾਇਰਸ ਭਾਰਤ ਸਣੇ ਦੁਨੀਆ ਦੇ 85 ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਿਆ ਹੈ। ਇਸ ਵਾਇਰਸ ਦੇ ਪ੍ਰਭਾਵ ਨਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ 3200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਲਗਭਗ 90 ਹਜ਼ਾਰ ਲੋਕ ਸੰਕਰਮਿਤ ਦੱਸੇ ਜਾ ਰਹੇ ਹਨ।

ਦਿੱਲੀ ਵਿੱਚ ਇੱਕ ਹੋਰ ਮਰੀਜ਼ ‘ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਦੇ ਨਾਲ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧਕੇ 31 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਦੇ ਉੱਤਮ ਨਗਰ ਵਾਸੀ ਇੱਕ ਹੋਰ ਵਿਅਕਤੀ ਵਿੱਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਮਰੀਜ਼ ਹਾਲ ਹੀ ‘ਚ ਥਾਈਲੈਂਡ ਅਤੇ ਮਲੇਸ਼ੀਆ ਦੀ ਯਾਤਰਾ ਤੋਂ ਵਾਪਸ ਆਇਆ ਸੀ।

ਉੱਥੇ ਹੀ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼ ਓਡਿਸ਼ਾ ਦੇ ਸਰਕਾਰੀ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿੱਚ ਭਰਤੀ ਆਇਰਲੈਂਡ ਦਾ ਇੱਕ ਨਾਗਰਿਕ ਵੀਰਵਾਰ ਰਾਤ ਨੂੰ ਫਰਾਰ ਹੋ ਗਿਆ। ਇਸ ਆਇਰਿਸ਼ ਨਾਗਰਿਕ ਦੀ ਬਿਜਲੀ ਪਟਨਾਇਕ ਅਤੰਰਰਾਸ਼ਟਰੀਏ ਹਵਾਈ ਅੱਡੇ ‘ਤੇ ਸਕਰੀਨਿੰਗ ਕੀਤੀ ਗਈ ਸੀ ਅਤੇ ਬੁਖਾਰ ਵਰਗੇ ਲੱਛਣ ਮਿਲਣ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਕੈਪਿਟਲ ਹਸਪਤਾਲ ਲਜਾਇਆ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵਿੱਚ ਮਾਮਲਾ ਵੀ ਦਰਜ ਕਰਾਇਆ ਗਿਆ ਹੈ।

Share this Article
Leave a comment