ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ, ਦੇਸ਼ ‘ਚ 24 ਘੰਟਿਆਂ ਦੌਰਾਨ 270 ਤੋਂ ਵੱਧ ਮੌਤਾਂ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਦੀ ਨਵੀਂ ਲਹਿਰ ਦੇ ਕਹਿਰ ਦੇ ਚਲਦਿਆਂ ਮੌਤਾਂ ਦਾ ਅੰਕੜਾ ਵੀ ਵਧਣ ਲੱਗਿਆ ਹੈ। ਮੰਗਲਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਸੰਕਰਮਣ ਨਾਲ 275 ਲੋਕਾਂ ਦੀ ਮੌਤ ਹੋ ਗਈ। ਇੱਕ ਹੀ ਦਿਨ ਵਿੱਚ ਕੋਰੋਨਾ ਨਾਲ ਇੰਨੇ ਲੋਕਾਂ ਦੀ ਮੌਤ ਦਾ ਇਹ ਇਸ ਸਾਲ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਸ ਤੋਂ ਇਲਾਵਾ ਨਵੇਂ ਕੇਸਾਂ ਦੀ ਗਿਣਤੀ ਵੀ 47,262 ਰਹੀ ਹੈ, ਜੋ ਬੀਤੇ ਸਾਲ 11 ਨਵੰਬਰ ਤੋਂ ਬਾਅਦ ਕਿਸੇ ਇੱਕ ਦਿਨ ਵਿੱਚ ਮਿਲੇ ਸਭ ਤੋਂ ਜ਼ਿਆਦਾ ਕੇਸ ਹਨ। ਉੱਥੇ ਹੀ ਮੌਤਾਂ ਦੀ ਗੱਲ ਕਰੀਏ ਤਾਂ ਬੀਤੇ ਸਾਲ 30 ਦਸੰਬਰ ਤੋਂ ਬਾਅਦ ਪਹਿਲੀ ਵਾਰ ਇੰਨੀ ਗਿਣਤੀ ਵਿੱਚ ਲੋਕਾਂ ਦੀ ਕੋਰੋਨਾ ਦੇ ਚਲਦੇ ਮੌਤ ਹੋਈ ਹੈ। 30 ਦਸੰਬਰ ਨੂੰ ਕੋਰੋਨਾ ਸੰਕਰਮਣ ਦੀ ਵਜ੍ਹਾ ਕਾਰਨ 300 ਲੋਕਾਂ ਦੀ ਮੌਤ ਹੋ ਗਈ ਸੀ। ਬੀਤੇ ਦੋ ਦਿਨਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਮੌਤਾਂ ਦੇ ਅੰਕੜੇ ਵਿੱਚ ਇਹ ਵੱਡਾ ਉਛਾਲ ਹੈ।

ਸੋਮਵਾਰ ਨੂੰ ਕੋਰੋਨਾ ਸੰਕਰਮਣ ਕਾਰਨ 197 ਲੋਕਾਂ ਦੀ ਮੌਤ ਦਾ ਅੰਕੜਾ ਦਰਜ ਕੀਤਾ ਗਿਆ ਸੀ, ਉੱਥੇ ਹੀ ਐਤਵਾਰ ਨੂੰ 213 ਲੋਕ ਦੀ ਕੋਰੋਨਾ ਦੇ ਚਲਦਿਆਂ ਮੌਤ ਹੋ ਗਈ। ਇਨ੍ਹਾਂ ਵਿੱਚ ਵੀ ਸਭ ਤੋਂ ਜ਼ਿਆਦਾ ਡਰਾਉਣ ਵਾਲਾ ਅੰਕੜਾ ਮਹਾਰਾਸ਼ਟਰ ਦਾ ਹੈ। ਬੀਤੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ 134 ਮੌਤਾਂ ਹੋਈਆਂ ਹਨ। ਬੀਤੇ ਸਾਲ 20 ਨਵੰਬਰ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਦੇ ਚਲਦਿਆਂ ਇਹ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ।

Share this Article
Leave a comment