ਦੇਸ਼ ‘ਚ 3 ਮਹੀਨਿਆਂ ਦੌਰਾਨ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 46,790 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੁਲ ਸੰਕਰਮਿਤਾਂ ਦੀ ਗਿਣਤੀ ਵਧ ਕੇ 75 ਲੱਖ 97 ਹਜ਼ਾਰ 63 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟੇ ਦੌਰਾਨ 587 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਕੇ 1,15,197 ਹੋ ਗਈ ਹੈ। ਸਿਹਤ ਮੰਤਰਾਲੇ ਵਲੋਂ ਮੰਗਲਵਾਰ ਸਵੇਰੇ 8 ਵਜੇ ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ ਸੰਕਰਮਣ ਦੇ ਨਵੇਂ ਮਾਮਲੇ ਸਭ ਤੋਂ ਘੱਟ ਆਏ ਹਨ। 23 ਜੁਲਾਈ ਨੂੰ ਦੇਸ਼ ‘ਚ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਗਏ ਸਨ।

ਇਸ ਤੋਂ ਪਹਿਲਾਂ ਪਿਛਲੇ 2 ਦਿਨਾਂ ਤੋਂ ਹਰ ਰੋਜ਼ Covid-19 ਦੇ ਮਾਮਲੇ 60 ਹਜ਼ਾਰ ਤੋਂ ਹੇਠਾਂ ਆ ਰਹੇ ਸਨ। ਉੱਥੇ ਹੀ ਕੋਵਿਡ-19 ਦਾ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੀਸਰੇ ਦਿਨ ਅੱਠ ਲੱਖ ਤੋਂ ਹੇਠਾਂ ਬਣੀ ਹੋਈ ਹੈ, ਤਾਜ਼ਾ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਇਸ ਵਕਤ 7,48,538 ਮਾਮਲੇ ਐਕਟਿਵ ਹਨ। ਐਕਟਿਵ ਕੇਸਾਂ ਦੀ ਗਿਣਤੀ 27 ਅਗਸਤ ਤੋਂ ਬਾਅਦ ਸਭ ਤੋਂ ਘੱਟ ਹੈ। ਹੁਣ ਕੁੱਲ ਸੰਕਰਮਿਤ ਮਾਮਲਿਆਂ ਦੇ 10 % ਤੋਂ ਵੀ ਘੱਟ ਐਕਟਿਵ ਮਾਮਲੇ ਬਚੇ ਹਨ। ਉੱਥੇ ਹੀ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 67 ਲੱਖ ਦੇ ਅੰਕੜਿਆਂ ਨੂੰ ਪਾਰ ਕਰਦੇ ਹੋਏ 67,33,328 ਹੋ ਗਈ ਹੈ।

ਰਾਸ਼ਟਰੀ ਪੱਧਰ ‘ਤੇ ਸਿਹਤਯਾਬ ਹੋਣ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਹੁਣ ਇਹ 88.63 ਫੀਸਦੀ ਹੈ ਜਦਕਿ ਸੰਕਰਮਣ ਨਾਲ ਮੌਤ ਦਰ 1.51 ਫੀਸਦੀ ਹੈ। ਪਾਜ਼ਿਟਿਵਿਟੀ ਰੇਟ 5 ਫੀਸਦੀ ਤੋਂ ਹੇਠਾਂ 4.53 ਫ਼ੀਸਦੀ ‘ਤੇ ਆ ਗਿਆ ਹੈ ਤਾਂ ਉੱਥੇ ਹੀ 9.85 ਫ਼ੀਸਦੀ ਮਰੀਜ਼ ਐਕਟਿਵ ਸਟੇਜ ਵਿੱਚ ਹਨ।

- Advertisement -
Share this Article
Leave a comment