ਭਾਰਤ ਨੇ ਰਚਿਆ ਇਤਿਹਾਸ, ਭਾਰਤ ਦੀ ਜੀਡੀਪੀ ਪਹਿਲੀ ਵਾਰ 4 ਟ੍ਰਿਲੀਅਨ ਡਾਲਰ ਤੋਂ ਪਾਰ

Rajneet Kaur
3 Min Read

ਨਿਊਜ਼ ਡੈਸਕ: ਭਾਰਤ ਦੀ ਅਰਥਵਿਵਸਥਾ ਪਹਿਲੀ ਵਾਰ 4 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ। ਇਸ ਨਾਲ ਭਾਰਤ ਹੁਣ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਬਹੁਤ ਨੇੜੇ ਆ ਗਿਆ ਹੈ। ਇਹ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਬਹੁਤ ਮਹੱਤਵਪੂਰਨ ਮੀਲ ਪੱਥਰ ਹੈ। ਪੀਐਮ ਮੋਦੀ ਨੇ ਸਾਲ 2025 ਤੱਕ ਦੇਸ਼ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਤੱਕ ਲੈ ਜਾਣ ਦਾ ਟੀਚਾ ਰੱਖਿਆ ਹੈ।

GDP ਲਾਈਵ ਡਾਟਾ ਅਨੁਸਾਰ ਭਾਰਤ ਨੇ 18 ਨਵੰਬਰ ਨੂੰ ਦੇਰ ਰਾਤ ਇਹ ਮੀਲ ਪੱਥਰ ਹਾਸਿਲ ਕਰਿਆ ਹੈ।  18 ਨਵੰਬਰ, 2023 ਨੂੰ ਰਾਤ ਕਰੀਬ 10:30 ਵਜੇ, ਭਾਰਤ ਦੀ ਜੀਡੀਪੀ ਦਾ ਆਕਾਰ ਪਹਿਲੀ ਵਾਰ 4 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ। 

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਟਵੀਟ ਕੀਤਾ  ਕਿ 18 ਨਵੰਬਰ ਨੂੰ ਸਵੇਰੇ 10.24 ਵਜੇ ਭਾਰਤ ਦੀ ਜੀਡੀਪੀ ਦਾ ਆਕਾਰ 4 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਪੱਧਰ ਨੂੰ ਛੂਹ ਕੇ ਭਾਰਤ ਦੇਸ਼ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ਦੌਰਾਨ ਭਾਰਤ ਦੀ ਜੀਡੀਪੀ 7.8 ਫੀਸਦੀ ਵਧੀ ਹੈ। ਆਰਬੀਆਈ ਗਵਰਨਰ ਨੇ ਹਾਲ ਹੀ ਵਿੱਚ ਦੇਸ਼ ਦੀ ਅਰਥਵਿਵਸਥਾ ਵਿੱਚ ਭਰੋਸਾ ਪ੍ਰਗਟਾਇਆ ਹੈ।

- Advertisement -

ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਆਰਥਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਕੁਝ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ। ਜਿਸ ਕਾਰਨ ਉਨ੍ਹਾਂ ਨੂੰ ਉਮੀਦ ਹੈ ਕਿ ਨਵੰਬਰ ਦੇ ਅੰਤ ‘ਚ ਦੂਜੀ ਤਿਮਾਹੀ ਦੌਰਾਨ ਆਉਣ ਵਾਲੇ ਜੀਡੀਪੀ ਦੇ ਅੰਕੜੇ ਹੈਰਾਨ ਕਰਨ ਵਾਲੇ ਹੋਣਗੇ।

ਜੇਕਰ ਦੇਸ਼ ਦੀ ਟਾਪ ਅਰਥਵਿਵਸਥਾ ਦੀ ਗੱਲ ਕਰੀਏ ਤਾਂ ਅਮਰੀਕਾ ਸਭ ਤੋਂ ਉੱਪਰ ਹੈ। ਅਮਰੀਕਾ ਦੀ ਅਰਥਵਿਵਸਥਾ 26.70 ਟ੍ਰਿਲੀਅਨ ਡਾਲਰ ਦੇ ਨਾਲ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਚੀਨ 19.24 ਟ੍ਰਿਲੀਅਨ ਡਾਲਰ ਦੇ ਨਾਲ ਦੂਜੇ ਸਥਾਨ ‘ਤੇ ਹੈ। ਜਾਪਾਨ ਦਾ ਨਾਂ 4.39 ਟ੍ਰਿਲੀਅਨ ਡਾਲਰ ਦੇ ਨਾਲ ਤੀਜੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਜਰਮਨੀ ਦਾ ਨਾਂ 4.28 ਟ੍ਰਿਲੀਅਨ ਡਾਲਰ ਦੇ ਨਾਲ ਪੰਜਵੇਂ ਸਥਾਨ ‘ਤੇ ਹੈ। ਭਾਰਤ ਦਾ ਨਾਂ 4 ਟ੍ਰਿਲੀਅਨ ਡਾਲਰ ਦੇ ਨਾਲ 5ਵੇਂ ਨੰਬਰ ‘ਤੇ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment