ਕੋਰੋਨਾ ਸੰਕਰਮਣ ਮਾਮਲੇ ‘ਚ ਰੂਸ ਨੂੰ ਪਛਾੜ ਤੀਜੇ ਸਥਾਨ ‘ਤੇ ਪਹੁੰਚਿਆ ਭਾਰਤ

TeamGlobalPunjab
2 Min Read

ਨਵੀਂ ਦਿੱਲੀ : ਦੁਨੀਆ ਭਰ ਵਿਚ ਸਭ ਤੋਂ ਵੱਧ ਸੰਕਰਮਿਤ ਕੋਰੋਨਾ ਮਾਮਲਿਆਂ ਵਿਚ ਭਾਰਤ ਰੂਸ ਨੂੰ ਪਛਾੜ ਕੇ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਭਾਰਤ ਤੋਂ ਅੱਗੇ ਅਮਰੀਕਾ ਅਤੇ ਬ੍ਰਾਜ਼ੀਲ ਅਜਿਹੇ ਦੇਸ਼ ਹਨ ਜਿੱਥੇ ਕੋਰੋਨਾ ਦੇ ਦੁਗਣੇ ਤੋਂ ਵੀ ਵੱਧ ਮਾਮਲੇ ਹਨ। ਟਾਪ 12 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਸਮੇਤ ਏਸ਼ੀਆ ਦੇ 3 ਹੋਰ ਦੇਸ਼ ਸ਼ਾਮਲ ਹਨ। ਓਥੇ ਹੀ ਪਾਕਿਸਤਾਨ 12 ਵੇਂ ਸਥਾਨ ‘ਤੇ ਹੈ।

ਵਰਲਡਮੀਟਰ ਦੇ ਅਨੁਸਾਰ, ਭਾਰਤ ਵਿੱਚ ਇਸ ਵੇਲੇ 687,760 ਕੋਰੋਨਾ ਮਰੀਜ਼ ਹਨ, ਜਦੋਂ ਕਿ ਰੂਸ ਵਿੱਚ ਹੁਣ ਤੱਕ 681,251 ਸੰਕਰਮਿਤ ਮਾਮਲੇ ਸਾਹਮਣੇ ਆਏ ਹਨ। ਰੂਸ ਵਿੱਚ ਪਿਛਲੇ 24 ਘੰਟਿਆਂ ਵਿੱਚ 6,736 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਭਾਰਤ ‘ਚ ਰੂਸ ਨਾਲੋਂ ਦੋ ਗੁਣਾਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 13,856 ਮਾਮਲੇ ਸਾਹਮਣੇ ਆਏ ਹਨ।

ਦੱਸ ਦਈਏ ਕਿ ਅਮਰੀਕਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਜਿਥੇ ਹੁਣ ਤੱਕ 29 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ਦੌਰਾਨ 17,244 ਨਵੇਂ ਕੇਸ ਦਰਜ ਕੀਤੇ ਗਏ ਹਨ। ਜਦ ਕਿ 132,382 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਬ੍ਰਾਜ਼ੀਲ ਹੈ ਜਿਥੇ ਹੁਣ ਤੱਕ 1,578,376 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨ੍ਹਾਂ ‘ਚੋਂ 64,365 ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ।

ਜੇਕਰ ਰੂਸ ਦੀ ਗੱਲ ਕਰੀਏ ਤਾ ਰੂਸ ਵਿੱਚ ਇਸ ਵੇਲੇ ਕੋੋਰੋਨਾ ਦੇ 681,251 ਮਾਮਲੇ ਸਾਹਮਣੇ ਆਏ ਹਨ ਜਿਸ ‘ਚੋਂ 10,161 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਤੋਂ ਬਾਅਦ, ਸਪੇਨ (ਛੇਵੇਂ), ਇੰਗਲੈਂਡ (ਅੱਠਵੇਂ) ਅਤੇ ਇਟਲੀ (10ਵੇਂ) ਪਹਿਲੇ 10 ਦੇਸ਼ਾਂ ਵਿੱਚ ਸ਼ਾਮਿਲ ਹਨ।

- Advertisement -

ਵਰਲਡਮੀਟਰ ਦੇ ਤਾਜਾ ਅੰਕੜਿਆਂ ਅਨੁਸਾਰ ਚੋਟੀ ਦੇ 10 ਦੇਸ਼ਾਂ ਵਿੱਚ ਯੂਰਪ ਅਤੇ ਦੱਖਣੀ ਅਮਰੀਕਾ ਦੇ 4-4 ਦੇਸ਼ ਸ਼ਾਮਲ ਹਨ। ਦੱਖਣੀ ਅਮਰੀਕਾ ਦੇ ਦੇਸ਼ਾਂ ਵਿਚੋਂ ਪੇਰੂ (ਪੰਜਵੇਂ), ਚਿਲੀ (ਸੱਤਵੇਂ) ਅਤੇ ਮੈਕਸੀਕੋ (ਨੌਵੇਂ) ਬ੍ਰਾਜ਼ੀਲ ਤੋਂ ਬਾਅਦ ਪਹਿਲੇ 10 ‘ਚ ਹਨ। ਜਦੋਂ ਕਿ ਗੁਆਂਢੀ ਮੁਲਕ ਪਾਕਿਸਤਾਨ ‘ਚ ਕੋਰੋਨਾ ਦੇ 228,474 ਮਾਮਲੇ ਸਾਹਮਣੇ ਆ ਚੁੱਕੇ ਹਨ।

Share this Article
Leave a comment