ਬੀਜ ਘੁਟਾਲੇ ‘ਤੇ ਮਜੀਠੀਆ ਨੇ ਸਰਕਾਰ ‘ਤੇ ਚੁੱਕੇ ਸਵਾਲ, ਰੰਧਾਵਾ ਨੂੰ ਲਿਆ ਨਿਸ਼ਾਨੇ ‘ਤੇ

TeamGlobalPunjab
4 Min Read

ਚੰਡੀਗੜ੍ਹ: ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੀਜ ਘੁਟਾਲੇ ‘ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਦੇ ਨਾਲ ਜੋ ਧੋਖਾਧੜੀ ਕੀਤੀ ਗਈ ਹੈ ਉਸ ‘ਚ ਹਾਲੇ ਤੱਕ ਇਕ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ‘ਚ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਦੀ ਕਿਸਾਨੀ ਇਸ ‘ਤੇ ਨਿਰਭਰ ਹੈ ਅਤੇ ਪੰਜਾਬ ਦੇ ਆਰਥਿਕ ਢਾਂਚੇ ਦਾ ਹਿੱਸਾ ਹੈ। ਜੇਕਰ ਇਸ ਦਾ ਨੁਕਸਾਨ ਕਿਸਾਨਾਂ ਨੂੰ ਹੋਵੇਗਾ ਤਾਂ ਇਹ ਨੁਕਸਾਨ ਵੀ ਸਾਰਿਆਂ ਨੂੰ ਭੁਗਤਣਾ ਪਵੇਗਾ।

ਮਜੀਠੀਆ ਨੇ ਕਿਹਾ ਕਿ ਜੇਕਰ ਅਸੀਂ ਪੀ ਆਰ 128 ਅਤੇ ਪੀ ਆਰ 129 ਝੋਨੇ ਦੀਆਂ ਕਿਸਮਾਂ ਦੇ ਨਕਲੀ ਬੀਜ ਪੰਜਾਬ ਦੇ ਸਿਰਫ 15 ਫੀਸਦੀ ਕਿਸਾਨਾਂ ਨੂੰ ਵੇਚੇ ਗਏ ਮੰਨੀਏ ਤਾਂ ਇਸ ਘੁਟਾਲੇ ਨਾਲ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਹ ਗਿਣਤੀ ਮਿਣੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ 60 ਲੱਖ ਏਕੜ ‘ਤੇ ਉਠਾਏ ਗਏ ਝੋਨੇ ਦੀ ਖਰੀਦ ਵਾਸਤੇ ਦਿੱਤੀ 30000 ਕਰੋਡ ਰੁਪਏ ਦੀ ਕੈਸ਼ ਕਰੈਡਿਟ ਲਿਮਟ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।

ਕਰਨਾਲ ਸੀਡਜ਼ ਦੇ ਰੋਲ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਘੁਟਾਲੇ ਵਿਚ ਲੱਕੀ ਢਿੱਲੋਂ ਮੁੱਖ ਦੋਸ਼ੀ ਹੈ ਪਰ ਇਸਦੇ ਬਾਵਜੂਦ ਉਸਨੂੰ ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਅੱਗੇ ਜਾਅਲੀ ਬਿੱਲ ਬੁੱਕਸ ਪੇਸ਼ ਕਰਨ ਦੀ ਛੋਟ ਦਿੱਤੀ ਗਈ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਉਹੀ ਬਿੱਲ ਬੁੱਕ ਚੰਡੀਗੜ• ਵਿਚ ਮੀਡੀਆ ਅੱਗੇ ਪੇਸ਼ ਕਰ ਕੇ ਲੱਕੀ ਢਿੱਲੋਂ ਦੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਤੇ ਸਾਹਮਣੇ ਆਈਆਂ ਤਸਵੀਰਾਂ ਨੇ ਸਾਬਤ ਕੀਤਾ ਹੈ ਕਿ ਰੰਧਾਵਾ ਦੀ ਫਰਮ ਵਿਚ ਦਿਲਚਸਪੀ ਹੈ ਤੇ ਉਹ ਕਰਨਾਲ ਐਗਰੀ ਸੀਡਜ਼ ਵਿਚ ਬੇਨਾਮੀ ਭਾਈਵਾਲ ਹਨ। ਉਹਨਾਂ ਕਿਹਾ ਕਿ ਸਿਰਫ ਲੱਕੀ ਢਿੱਲੋਂ ਦੀ ਹਿਰਾਸਤੀ ਪੁੱਛ ਗਿੱਛ ਤੇ ਨਿਰਪੱਖ ਏਜੰਸੀ ਦੀ ਜਾਂਚ ਹੀ ਸਾਬਤ ਕਰ ਸਕਦੀ ਹੈ ਕਿ ਉਸਨੇ ਜਾਅਲੀ ਬਿੱਲ ਬੁੱਕਸ ਕਿਵੇਂ ਵਰਤੀਆਂ ਤਾਂ ਕਿ ਆਪਣੇ ਅਪਰਾਧ ਛੁਪਾ ਸਕੇ।

ਇਸ ਦੇ ਨਾਲ ਹੀ ਮਜੀਠਿਆ ਨੇ ਮੰਤਰੀ ਰੰਧਾਵਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਰਨਾਲ ਸੀਡ ਸਟੋਰ ਦੇ ਮਾਲਕ ਲੱਖੀ ਨਾਲ ਤਸਵੀਰਾਂ ਜਾਰੀ ਕਰਦੇ ਕਿਹਾ ਕਿ ਅੱਜ ਦੀ ਗੱਲ ਨਹੀਂ ਹੈ ਇਨ੍ਹਾਂ ਦੇ ਲੰਬੇ ਸਮੇਂ ਤੋਂ ਸਬੰਧ ਸਨ। ਉਨ੍ਹਾਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ 2012 ਆਖਰੀ ਦਿਨ ਵਿੱਚ ਲੱਖੀ ਰੰਧਾਵਾ ਦੀ ਗੱਡੀ ਚਲਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਸਦੀ ਰੰਧਾਵਾ ਅਤੇ ਕਾਂਗਰਸੀ ਆਗੂਆਂ ਦੇ ਨਾਲ ਤਸਵੀਰ ਵਿਖਾਈ ।

- Advertisement -

2016 ਵਿੱਚ ਜਦੋਂ ਕੈਪਟਨ ਪ੍ਰਧਾਨ ਬਣੇ ਤਾਂ ਉਸ ‘ਚ ਲੱਖੀ ਨੇ ਵਧਾਈ ਦਿੱਤੀ ਅਤੇ ਉਸਦੇ ਬਾਅਦ ਵੀ ਤਸਵੀਰਾਂ ਦਿਖਾਂਦੇ ਫਿਰ 2017 ਦੀ ਫੋਟੋ ਵਿਖਾਈ ਜਿਸ ਵਿੱਚ ਲੱਖੀ ਦਾ ਭਰਾ ਅਤੇ ਰੰਧਾਵਾ ਦਾ ਬੇਟਾ ਵੀ ਬੈਠਾ ਹੈ। ਹਰਦੀਪ ਸਿੰਘ ਤਲਵੰਡੀ ਦੀ ਫੋਟੋ ਵੀ ਵਿਖਾਈ ਜਿਸ ਵਿੱਚ ਖਬਰ ਲਗਾਕੇ ਕਿਹਾ ਹੈ ਕਿ ਪੀਆਰ 129 ਚੰਗਾ ਫਸਲੀ ਬੀਜ ਹੈ ।

ਅਕਾਲੀ ਆਗੂ ਨੇ ਕਿਹਾ ਕਿ ਕਿਸਾਨਾਂ ਨਾਲ ਕੀਤੇ ਗਏ ਇਸ ਵੱਡੇ ਘੁਟਾਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਇਹ ਕੇਸ ਸੀ ਬੀ ਆਈ ਹਵਾਲੇ ਕਰਨਾ ਚਾਹੀਦਾ ਹੈ ਜਾਂ ਫਿਰ ਇਸਦੀ ਜਾਂਚ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਨੇ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਘੁਟਾਲੇ ਦੀ ਜਾਂਚ ਕਰਵਾਈ ਜਾਵੇ ਤੇ ਉਹ ਆਪੋ ਆਪਣੇ ਸੂਬਿਆਂ ਵਿਚ ਕਿਸਾਨਾਂ ਨੂੰ ਬਚਾਉਣ ਜਿਹਨਾਂ ਨਾਲ ਘੁਟਾਲੇਬਾਜ਼ਾਂ ਨੇ ਧੋਖਾ ਕੀਤਾ ਹੈ।

https://www.facebook.com/BikramSinghMajithia/videos/293046935066984/

- Advertisement -
Share this Article
Leave a comment