IPL ਮੁਕਾਬਲਾ: ਮੁੰਬਈ ਤੋਂ ਹਾਰਿਆ ਪੰਜਾਬ

TeamGlobalPunjab
1 Min Read

ਨਵੀਂ ਦਿੱਲੀ : ਅਬੂਧਾਬੀ ਵਿੱਚ ਖੇਡੇ ਗਏ IPL ਆਈਪੀਐੱਲ ਦੇ ਕਿੰਗ ਇਲੈਵਨ ਪੰਜਾਬ ਬਨਾਮ ਮੁੰਬਈ ਇੰਡੀਅਨ ਦੇ ਮੁਕਾਬਲੇ ਵਿੱਚ ਧਮਾਕੇਦਾਰ ਪਾਰੀਆਂ ਦੇਖਣ ਨੂੰ ਮਿਲੀਆਂ। ਇਸ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਕਿੰਗ ਇਲੈਵਨ ਖਿਲਾਫ 48 ਦੌੜਾਂ ਨਾਲ ਜਿੱਤ ਹਾਸਲ ਕੀਤੀ।

ਟਾਸ ਹਾਰ ਕੇ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਚਾਰ ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਮੁੰਬਈ ਟੀਮ ਦੀ ਸ਼ੁਰੂਆਤ ਵਿੱਚ ਚੰਗੀ ਨਹੀ ਰਹੀ ਤੇ ਉਸ ਦੇ ਨਾਮੀ ਬੱਲੇਬਾਜ਼ ਕਵਿੰਟਨ ਡੀਕਾਕ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਸੂਰਿਆ ਕੁਮਾਰ ਯਾਦਵ ਵੀ 10 ਦੌੜਾਂ ਬਣਾ ਕੇ ਪਵੇਲੀਅਨ ਮੁੜ ਗਏ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ 45 ਗੇਂਦਾਂ ਤੇ 70 ਦੌੜਾਂ ਦੀ ਪਾਰੀ ਖੇਡੀ।

ਟਾਰਗੇਟ ਦਾ ਪਿੱਛਾ ਕਰਦੇ ਹੋਏ ਕਿੰਗਸ ਇਲੈਵਨ ਪੰਜਾਬ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 143 ਦੌੜਾਂ ਹੀ ਬਣਾ ਸਕੀ। ਇਸ ਪੂਰੇ ਮੈਚ ਵਿੱਚ ਰੋਹਿਤ, ਹਾਰਦਿਕ ਅਤੇ ਪੋਲਾਰਡ ਨੇ ਧਮਾਕੇਦਾਰ ਪਾਰੀਆਂ ਖੇਡੀਆਂ।

- Advertisement -

Share this Article
Leave a comment