ਮੋਬਾਇਲ ਬਰਾਡਬੈਂਡ ਸਪੀਡ ਦੇ ਮਾਮਲੇ ‘ਚ ਭਾਰਤ ਆਪਣੇ ਗੁਆਂਢੀ ਦੇਸ਼ ਸ੍ਰੀਲੰਕਾ, ਪਾਕਿਸਤਾਨ ਤੇ ਨੇਪਾਲ ਤੋਂ ਵੀ ਪਿੱਛੇ ਹੈ। ਬਰਾਡਬੈਂਡ ਸਪੀਡ ਵਿਸ਼ਲੇਸ਼ਣ ਕੰਪਨੀ ਊਕਲਾ ਦੀ ਇੱਕ ਰਿਪੋਰਟ ਦੇ ਮੁਤਾਬਕ ਸਤੰਬਰ 2019 ‘ਚ ਭਾਰਤ ਮੋਬਾਇਲ ਬਰਾਡਬੈਂਡ ਸਪੀਡ ਦੇ ਮਾਮਲੇ ਵਿੱਚ 128ਵੇਂ ਸਥਾਨ ‘ਤੇ ਰਿਹਾ। ਹਾਲਾਂਕਿ ਫਿਕਸਡ ਲਾਈਨ ਬਰਾਡਬੈਂਡ ਸਪੀਡ ਦੇ ਮਾਮਲੇ ਵਿੱਚ ਸਮੀਖਿਆ ਅਧੀਨ ਮਹੀਨੇ ‘ਚ ਭਾਰਤ ਆਪਣੇ ਦੱਖਣੀ ਏਸ਼ੀਆਈ ਗੁਆਂਢੀ ਦੇਸ਼ਾਂ ਤੋਂ ਅੱਗੇ 72ਵੇਂ ਸਥਾਨ ‘ਤੇ ਰਿਹਾ।
ਊਕਲਾ ਦੇ ਸਪੀਡਟੈਸਟ ਸੰਸਾਰਕ ਇੰਡੈਕਸ ਦੇ ਅਨੁਸਾਰ ਵਿਸ਼ਵ ਪੱਧਰ ‘ਤੇ ਔਸਤ ਡਾਊਨਲੋਡ ਸਪੀਡ 29.5 ਮੈਗਾਬਈਟ ਪ੍ਰਤੀ ਸਕਿੰਟ ਰਹੀ ਜਦਕਿ ਅਪਲੋਡ ਸਪੀਡ 11.34 ਐਮਬੀਪੀਐੱਸ ਰਹੀ। ਵਿਸ਼ਵ ਸੂਚੀ ਵਿੱਚ ਮੋਬਾਇਲ ਨੈੱਟਵਰਕ ‘ਤੇ ਦੱਖਣ ਕੋਰੀਆ 95 . 11 ਐਮਬੀਪੀਐੱਸ ਦੀ ਡਾਉਨਲੋਡ ਸਪੀਡ ਅਤੇ 17 . 55 ਐਮਬੀਪੀਐੱਸ ਦੀ ਅਪਲੋਡ ਸਪੀਡ ਦੇ ਨਾਲ ਪਹਿਲੇ ਸਥਾਨ ‘ਤੇ ਸੀ ।
ਭਾਰਤ ਵਿੱਚ ਡਾਉਨਲੋਡ ਸਪੀਡ 11.18 ਐਮਬੀਪੀਐੱਸ ਤੇ ਅਪਲੋਡ ਸਪੀਡ 4 . 38 ਐਮਬੀਪੀਐੱਸ ਪਾਈ ਗਈ । 2019 ਦੀ ਦੂਜੀ ਅਤੇ ਤੀਜੀ ਤਿਮਾਹੀ ਵਿੱਚ ਭਾਰਤ ਦੇ 11 ਵੱਡੇ ਸ਼ਹਿਰਾਂ ਵਿੱਚ ਏਅਰਟੈਲ ਸਭ ਤੋਂ ਤੇਜ਼ ਮੋਬਾਇਲ ਆਪਰੇਟਰ ਰਹੀ। ਨਾਗਪੁਰ ਵਿੱਚ ਏਅਰਟੇਲ ਦੇ ਮੋਬਾਇਲ ਨੈੱਟਵਰਕ ਦੀ ਰਫਤਾਰ ਸਭ ਤੋਂ ਤੇਜ ਸੀ। ਵੋਡਾਫੋਨ ਦੋ ਸ਼ਹਿਰਾਂ ਵਿੱਚ ਅਤੇ ਆਈਡੀਆ ਇੱਕ ਸ਼ਹਿਰ ਵਿੱਚ ਸਭ ਤੋਂ ਤੇਜ ਮੋਬਾਇਲ ਨੈੱਟਵਰਕ ਵਾਲਾ ਆਪਰੇਟਰ ਰਿਹਾ।
ਦੱਖਣ ਏਸ਼ੀਆਈ ਦੇਸ਼ਾਂ ਵਿੱਚ 22.53 ਐਮਬੀਪੀਐੱਸ ਦੀ ਡਾਉਨਲੋਡ ਸਪੀਡ ਅਤੇ 10.59 ਐਮਬੀਪੀਐੱਸ ਦੀ ਅਪਲੋਡ ਸਪੀਡ ਦੇ ਨਾਲ ਸ੍ਰੀਲੰਕਾ ਸਭ ਤੋਂ ਅੱਗੇ ਰਿਹਾ ਸੂਚੀ ਵਿੱਚ ਸ੍ਰੀਲੰਕਾ 81ਵੇਂ ਸਥਾਨ ‘ਤੇ ਸੀ ।
- Advertisement -
ਪਾਕਿਸਤਾਨ 14.38 ਐਮਬੀਪੀਐੱਸ ਦੀ ਡਾਉਨਲੋਡ ਸਪੀਡ ਅਤੇ 10 . 32 ਐਮਬੀਪੀਐੱਸ ਦੀ ਅਪਲੋਡ ਸਪੀਡ ਦੇ ਨਾਲ 112ਵੇਂ ਸਥਾਨ ‘ਤੇ ਰਿਹਾ । 2019 ਦੀ ਦੂਜੀ ਅਤੇ ਤੀਜੀ ਤਿਮਾਹੀ ਵਿੱਚ ਭਾਰਤ ਬੇਸ਼ੱਕ ਡਾਉਨਲੋਡ ਸਪੀਡ ਵਿੱਚ ਪਿੱਛੇ ਰਿਹਾ ਹੈ ਪਰ ਦੇਸ਼ ਵਿੱਚ 4ਜੀ ਨੈੱਟਵਰਕ ਦੀ ਉਪਲਬਧਤਾ ਦੇ ਮਾਮਲੇ ਵਿੱਚ ਭਾਰਤ ਦੀ ਹਾਲਤ ਕਿਤੇ ਬਿਹਤਰ ਰਹੀ।