ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਅਮਰੀਕਾ ਦਾ ਮਹੱਤਵਪੂਰਣ ਭਾਈਵਾਲ : ਬਲਿੰਕਨ

TeamGlobalPunjab
3 Min Read

ਵਾਸ਼ਿੰਗਟਨ: ਹਿੰਦ-ਪ੍ਰਸ਼ਾਂਤ ਖੇਤਰ ‘ਚ ਭਾਰਤ ਦੀ ਭੂਮਿਕਾ ਨੂੰ ਦੱਸਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ ਕਿ ਉਹ ਪਹਿਲੇ ਤੋਂ ਹੀ ਮਹੱਤਵਪੂਰਣ ਭਾਈਵਾਲ ਹੈ। ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਟੈਲੀਫੋਨ ‘ਤੇ ਹੋਈ ਪਹਿਲੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਨਵੇਂ ਮੌਕਿਆਂ ਦਾ ਬਿਹਤਰ ਤਰੀਕੇ ਨਾਲ ਲਾਭ ਉਠਾਉਣ ਤੇ ਰੱਖਿਆ ਸਬੰਧੀ ਸਾਂਝੀਆਂ ਚੁਣੌਤੀਆਂ ਨਾਲ ਨਿਪਟਣ ਦੇ ਤਰੀਕਿਆਂ ‘ਤੇ ਚਰਚਾ ਕੀਤੀ।

ਜਾਣਕਾਰੀ ਦਿੰਦਿਆਂ ਪ੍ਰਰਾਈਸ ਨੇ ਕਿਹਾ ਕਿ ਬਲਿੰਕਨ ਨੇ ਹਿੰਦ-ਪ੍ਰਸ਼ਾਂਤ ‘ਚ ਅਮਰੀਕਾ ਦੇ ਨੇੜੇ ਦੇ ਸਹਿਯੋਗੀ ਦੇ ਰੂਪ ‘ਚ ਭਾਰਤ ਦੀ ਭੂਮਿਕਾ ਤੇ ਖੇਤਰੀ ਸਹਿਯੋਗ ਨੂੰ ਵਿਸਥਾਰ ਦੇਣ ਲਈ ਮਿਲ ਕੇ ਕੰਮ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਪ੍ਰਰਾਈਸ ਨੇ ਕਿਹਾ ਕਿ ਦੋਵਾਂ ਨੇ ਵਿਸ਼ਵ ਪਰਿਵਰਤਨਾਂ ਦੇ ਮੱਦੇਨਜ਼ਰ ਚੰਗੇ ਤਾਲਮੇਲ ਨਾਲ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ ਤੇ ਜਲਦ ਤੋਂ ਜਲਦ ਆਹਮੋ-ਸਾਹਮਣੇ ਮੁਲਾਕਾਤ ਕਰਨ ਦੀ ਇੱਛਾ ਪ੍ਰਗਟ ਕੀਤੀ। ਬਲਿੰਕਨ ਨੇ ਟਵੀਟ ਕੀਤਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਂ ਆਪਣੇ ਚੰਗੇ ਮਿੱਤਰ ਡਾ. ਐੱਸ ਜੈਸ਼ੰਕਰ ਨਾਲ ਅਮਰੀਕਾ ਤੇ ਭਾਰਤ ਦੀਆਂ ਤਰਜੀਹਾਂ ‘ਤੇ ਚਰਚਾ ਕੀਤੀ। ਅਸੀਂ ਅਮਰੀਕਾ ਤੇ ਭਾਰਤ ਦੇ ਸਬੰਧਾਂ ਦੀ ਮਹੱਤਤਾ ਦੀ ਪੁਨਰ ਪੁਸ਼ਟੀ ਕੀਤੀ। ਅਸੀਂ ਨਵੇਂ ਮੌਕਿਆਂ ਦਾ ਬਿਹਤਰ ਤਰੀਕੇ ਨਾਲ ਲਾਭ ਚੁੱਕਣ ਤੇ ਹਿੰਦ-ਪ੍ਰਸ਼ਾਂਤ ਤੇ ਉਸ ਤੋਂ ਪਰੇ ਵੀ ਸਾਂਝੀਆਂ ਚੁਣੌਤੀਆਂ ਨਾਲ ਬਿਹਤਰ ਤਰੀਕੇ ਨਾਲ ਨਿਪਟਣ ਦੇ ਤਰੀਕਿਆਂ ‘ਤੇ ਚਰਚਾ ਕੀਤੀ।

ਵਿਦੇਸ਼ ਮੰਤਰੀ ਦੇ ਰੂਪ ‘ਚ ਕੰਮਕਾਜ ਸੰਭਾਲਣ ਪਿੱਛੋਂ ਬਲਿੰਕਨ ਨੇ ਕੈਨੇਡਾ, ਮੈਕਸੀਕੋ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਬਿ੍ਟੇਨ, ਜਾਪਾਨ, ਜਰਮਨੀ, ਫਰਾਂਸ, ਇਜ਼ਰਾਈਲ ਤੇ ਦੱਖਣੀ ਅਫਰੀਕਾ ਸਮੇਤ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਹੈ ਕਿ ਜੈਸ਼ੰਕਰ ਤੇ ਬਲਿੰਕਨ ਨੇ ਬਹੁਪੱਖੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਉਸ ਨੂੰ ਵਿਸਥਾਰ ਦੇਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ।

ਇਸਤੋਂ ਇਲਾਵਾ ਬਾਇਡਨ ਪ੍ਰਸ਼ਾਸਨ ਕਵਾਡ ਸਮੂਹ ਨੂੰ ਇਕ ਅਜਿਹਾ ਆਧਾਰ ਮੰਨਦਾ ਹੈ ਜਿਸ ‘ਤੇ ਰਣਨੀਤਕ ਰੂਪ ਤੋਂ ਮਹੱਤਵਪੂਰਣ ਹਿੰਦ-ਪ੍ਰਸ਼ਾਂਤ ਖੇਤਰ ਦੇ ਸੰਦਰਭ ‘ਚ ਅਮਰੀਕੀ ਨੀਤੀ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਹ ਗੱਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਬੀਤੇ ਸ਼ੁੱਕਰਵਾਰ ਨੂੰ ਕਹੀ। ਉਹ ਸੰਸਦ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਥਿੰਕ ਟੈਂਕ ਯੂਐੱਸ ਇੰਸਟੀਚਿਊਟ ਆਫ ਪੀਸ ਵੱਲੋਂ ਕਰਵਾਏ ਪ੍ਰਰੋਗਰਾਮ ‘ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਚਾਰ ਦੇਸ਼ਾਂ ਦੇ ਕਵਾਡ ਸਮੂਹ ਨੂੰ ਅੱਗੇ ਵਧਾਏਗਾ। ਦੱਸਣਯੋਗ ਹੈ ਕਿ ਕਵਾਡ ਸਮੂਹ ‘ਚ ਭਾਰਤ, ਆਸਟ੍ਰੇਲੀਆ, ਅਮਰੀਕਾ ਤੇ ਜਾਪਾਨ ਹਨ। ਇਸ ਸਮੂਹ ਦੀ ਸਥਾਪਨਾ ਦਾ ਉਦੇਸ਼ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਨੂੰ ਰੋਕਣਾ ਹੈ।

- Advertisement -

TAGGED: , ,
Share this Article
Leave a comment