ਕੋਰੋਨਾ ਦੇ ਨਵੇਂ ਵੈਰੀਐਂਟ ਦੀ ਭਾਰਤ ‘ਚ ਦਸਤਕ, 6 ਲੋਕਾਂ ‘ਚ ਮਿਲਿਆ ਵਾਇਰਸ ਦਾ ਨਵਾਂ ਰੂਪ

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਜੀਨੋਮ ਦੀ ਪੁਸ਼ਟੀ ਹੋ ਗਈ ਹੈ। ਹੁਣ ਤਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨਾਲ 6 ਲੋਕ ਪਾਜ਼ਿਟਿਵ ਆ ਚੁੱਕੇ ਹਨ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਜਿਹੜੇ ਵਿਅਕਤੀ ਪਾਜ਼ਿਟਿਵ ਆਏ ਹਨ ਉਹਨਾਂ ਨੂੰ ਵੱਖ ਤੋਂ ਆਈਸੋਲੇਟ ਕਰ ਦਿੱਤਾ ਗਿਆ ਹੈ। ਇਹ ਸਾਰੇ ਲੋਕ ਬ੍ਰਿਟੇਨ ਤੋਂ ਭਾਰਤ ਪਹੁੰਚੇ ਸਨ। ਸਿਹਤ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਯਾਤਰੀਆਂ ਨੂੰ ਸਿੰਗਲ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਤਿੰਨ ਵਿਅਕਤੀਆਂ ਨੂੰ ਬੰਗਲੁਰੂ, ਦੋ ਲੋਕ ਹੈਦਰਾਬਾਦ ਅਤੇ ਇੱਕ ਯਾਤਰੀ ਪੁਣੇ ਤੋਂ ਟਰੇਸ ਕੀਤਾ ਗਿਆ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਵੀ ਇਹਨਾਂ ਸਬੰਧੀ ਸੂਚਿਤ ਕਰ ਦਿੱਤਾ ਹੈ। ਹੁਣ ਤਕ ਜਿੰਨੇ ਵੀ ਲੋਕ ਯੂਕੇ ਤੋਂ ਭਾਰਤ ਪਹੁੰਚੇ ਹਨ ਸਿਹਤ ਵਿਭਾਗ ਉਹਨਾਂ ਦੀ ਭਾਲ ਵਿੱਚ ਜੁੱਟ ਗਿਆ ਹੈ ਅਤੇ ਉਹਨਾਂ ਦੇ ਟੈਸਟ ਕਰਵਾ ਰਿਹਾ ਹੈ। ਇਨ੍ਹਾਂ ‘ਚੋਂ ਕੁੱਲ 114 ਲੋਕ ਕੋਰੋਨਾ ਪਾਜ਼ੀਟਿਵ ਨਿਕਲੇ ਸਨ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਦੇ ਸੈਂਪਲਾਂ ਨੂੰ ਦੇਸ਼ ਦੀਆਂ 10 ਲੈਬਾਂ ‘ਚ ਭੇਜਿਆ ਗਿਆ ਸੀ, ਜਿਨ੍ਹਾਂ ‘ਚੋਂ 6 ਲੋਕਾਂ ਦੇ ਸੈਂਪਲਾਂ ‘ਚ ਕੋਰੋਨਾ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ।

Share this Article
Leave a comment